13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲਣ ਨਾਲ ਸਨਸਨੀ

ਅਜੀਤ ਡੈਸਕ 23-05-2026
ਮਾਛੀਵਾੜਾ ਸਾਹਿਬ, 22 ਮਈ (ਮਨੋਜ ਕੁਮਾਰ)-ਸ਼ੁੱਕਰਵਾਰ ਦੀ ਸਵੇਰ ਤੜਕਸਾਰ ਕਰੀਬ ਛੇ ਵਜੇ ਸਥਾਨਕ ਦਾਣਾ ਮੰਡੀ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮੰਡੀ 'ਚ ਚਾਹ ਦੀ ਦੁਕਾਨ ਕੋਲ ਇੱਕ ਪ੍ਰਵਾਸੀ ਨੌਜਵਾਨ ਦੀ ਲਾਸ਼ ਨੂੰ ਰਾਹਗੀਰਾਂ ਨੇ ਦੇਖਿਆ | ਮੁੱਢਲੀ ਜਾਣਕਾਰੀ 'ਚ ਸਾਹਮਣੇ ਆਇਆ ਕਿ ਮਿ੍ਤਕ ਨੌਜਵਾਨ ਜਿਸ ਦਾ ਨਾਂਅ ਬਾਦਲ ਸੀ ਤੇ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਮੰਡੀ ਦੇ ਬਾਹਰ ਕਿਸੇ ਮਕਾਨ ਵਿਚ ਕਿਰਾਏ 'ਤੇ ਰਹਿੰਦਾ ਸੀ ਤੇ ਬੀਤੀ ਰਾਤ ਕਰੀਬ 1.30 ਤੋਂ 2 ਵਜੇ ਦੇ ਵਿਚਕਾਰ ਪੱਲੇਦਾਰੀ ਕਰ ਕੇ ਆਇਆ, ਪਰ ਆਪਣੇ ਘਰ ਨਹੀਂ ਗਿਆ | ਹਾਲਾਂਕਿ ਉਸ ਦੇ ਸਰੀਰ 'ਤੇ ਕਿਸੇ ਕਿਸਮ ਦਾ ਕੋਈ ਨਿਸ਼ਾਨ ਨਹੀਂ ਦੇਖਿਆ ਗਿਆ ਤੇ ਆਸ ਪਾਸ ਲੋਕਾਂ ਤੋਂ ਮਿਲੀ ਜਾਣਕਾਰੀ 'ਚ ਇਹ ਵੀ ਸੁਣਨ ਨੂੰ ਆਇਆ ਕਿ ਉਹ ਕੋਈ ਨਸ਼ਾ ਵੀ ਕਰਦਾ ਸੀ ਤੇ ਹੋ ਸਕਦਾ ਹੈ ਕਿ ਓਵਰਡੋਜ ਨਾਲ ਉਸ ਦੀ ਮੌਤ ਹੋ ਗਈ ਹੋਵੇ | ਫਿਲਹਾਲ ਪੁਲਿਸ ਨੇ ਲਾਸ਼ ਨੰੂ ਸਮਰਾਲਾ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ |
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ 'ਹਰ ਸ਼ੁੱਕਰਵਾਰ ਡੇਂਗੂ ਤੇ ਵਾਰ' ਤਹਿਤ ਤਹਿਸੀਲ ਕੰਪਲੈਕਸ ਪੁੱਜੀ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਅਧਿਆਪਕ ਵਰਗ ਨੂੰ ਕੀਤਾ ਮਾਨਸਿਕ ਪ੍ਰੇਸ਼ਾਨ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।