12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਾਬੀ ਜਰਖੜ ਦੀ ਅਗਵਾਈ ਹੇਠ ਡੇਹਲੋਂ ਸੰਮਤੀ ਦੀ ਪਲੇਠੀ ਮੀਟਿੰਗ-ਵਿਕਾਸ ਕਾਰਜਾਂ ਸੰਬੰਧੀ ਚਰਚਾ

ਅਜੀਤ ਡੈਸਕ 09-05-2026
ਡੇਹਲੋਂ, 8 ਮਈ (ਅੰਮਿ੍ਤਪਾਲ ਸਿੰਘ ਕੈਲੇ)-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਡੇਹਲੋਂ ਵਿਖੇ ਬਲਾਕ ਸੰਮਤੀ ਚੇਅਰਮੈਨ ਅਤੇ ਸੰਮਤੀ ਮੈਂਬਰਾਂ ਦੀ ਪਲੇਠੀ ਮੀਟਿੰਗ ਸੰਮਤੀ ਚੇਅਰਮੈਨ ਸਾਹਿਬਜੀਤ ਸਿੰਘ ਸਾਬੀ ਜਰਖੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਕੁਲ 21 ਸੰਮਤੀ ਮੈਂਬਰਾਂ 'ਚੋਂ 15 ਮੈਂਬਰਾਂ ਨੇ ਸ਼ਿਰਕਤ ਕੀਤੀ | ਇਸ ਮੀਟਿੰਗ ਦੌਰਾਨ ਬਲਾਕ ਡੇਹਲੋਂ ਅਧੀਨ ਆਉਂਦੇ ਕਰੀਬ 61 ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਵਿਚਾਰ-ਚਰਚਾ ਕੀਤੀ ਗਈ | ਇਸ ਸਮੇਂ ਚੇਅਰਮੈਨ ਸਾਬੀ ਜਰਖੜ ਨੇ ਪੰਜਾਬ ਸਰਕਾਰ ਵਲੋਂ ਸੂਬੇ ਦੀ ਤਰੱਕੀ ਲਈ ਕੀਤੇ ਜਾ ਰਹੇ ਵਿਕਾਸ ਕੰਮਾਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਬਲਾਕ ਡੇਹਲੋਂ ਦੇ ਸਾਰੇ ਪਿੰਡਾਂ ਅੰਦਰ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਗਰਾਂਟਾਂ ਦੀ ਵੰਡ ਸਮੇਂ ਹਰ ਪਿੰਡ ਨੂੰ ਬਣਦਾ ਹਿੱਸਾ ਦਿੱਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਕੋਈ ਦਿੱਕਤ ਨਹੀਂ ਆਵੇਗੀ | ਸਾਬੀ ਜਰਖੜ ਨੇ ਦਾਅਵਾ ਕਰਦਿਆਂ ਕਿਹਾ ਕਿ ਸਾਡਾ ਮਕਸਦ ਬਿਨਾਂ ਭੇਦ-ਭਾਵ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਨਾ ਹੈ, ਜਿਸ ਲਈ ਪੰਚਾਇਤਾਂ ਦੀ ਮਰਜ਼ੀ ਨਾਲ ਕੰਮ ਕਰਨ ਨੂੰ ਤਰਜ਼ੀਹ ਦਿੱਤੀ ਜਾਵੇਗੀ | ਇਸ ਸਮੇਂ ਬੀ. ਡੀ. ਪੀ. ਓ. ਜਸਤਿੰਦਰ ਸਿੰਘ ਝੱਜ, ਪਟਵਾਰੀ ਦਲਜੀਤ ਸਿੰਘ, ਵਾਈਸ ਚੇਅਰਪਰਸਨ ਬੀਬੀ ਮਨਜੀਤ ਕੌਰ, ਸੰਮਤੀ ਮੈਂਬਰ ਜਗਰੂਪ ਸਿੰਘ ਗਿੱਲ ਡੇਹਲੋਂ, ਸੰਮਤੀ ਮੈਂਬਰ ਜਸਵੰਤ ਸਿੰਘ ਮੁਕੰਦਪੁਰ, ਸੰਮਤੀ ਮੈਂਬਰ ਹਰਜੋਤ ਸਿੰਘ, ਸੰਮਤੀ ਮੈਂਬਰ ਮੇਜਰ ਸਿੰਘ, ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨਾ ਕੈਂਡ, ਸੰਮਤੀ ਮੈਂਬਰ ਬੀਬੀ ਸੁਖਦੀਪ ਕੌਰ ਪੱਦੀ, ਸੰਮਤੀ ਮੈਂਬਰ ਬੀਬੀ ਦਵਿੰਦਰ ਕੌਰ, ਸੰਮਤੀ ਮੈਂਬਰ ਸੁਰਿੰਦਰ ਕੌਰ, ਸੰਮਤੀ ਮੈਂਬਰ ਰਣਜੀਤ ਕੌਰ, ਸੰਮਤੀ ਮੈਂਬਰ ਗਗਨਦੀਪ ਸਿੰਘ, ਸੰਮਤੀ ਮੈਂਬਰ ਰਣਜੀਤ ਸਿੰਘ, ਸੰਮਤੀ ਮੈਂਬਰ ਬਲਵਿੰਦਰ ਕੌਰ, ਸੰਮਤੀ ਮੈਂਬਰ ਸ਼ਿੰਦਰ ਸਿੰਘ ਸਮੇਤ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਏਡ ਨੂੰ ਲਾਇਨਜ਼ ਇੰਟਰਨੈਸ਼ਨਲ ਹਿਊਮੈਨਟੇਰੀਅਨ ਐਵਾਰਡ 2026 ਨਾਲ ਸਨਮਾਨਿਤ ਕਰਨਾ ਵੱਡਾ ਸਹੀ ਤੇ ਇਤਿਹਾਸਕ ਫ਼ੈਸਲ... ਅਗਲੀ ਖ਼ਬਰ ਸਾਹਨੇਵਾਲ ਵਿਧਾਨ ਸਭਾ ਹਲਕੇ 'ਚ ਸਮਾਜਿਕ-ਆਰਥਿਕ ਤੇ ਡਰੱਗ ਸੈਂਸਸ 2026 ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।