07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਅਗਰਵਾਲ ਭਾਈਚਾਰੇ ਦੇ ਸਥਾਪਨਾ ਦਿਵਸ ਦੀ ਯੋਜਨਾ ਬਣਾਉਣ ਲਈ ਵਿਸ਼ੇਸ਼ ਮੀਟਿੰਗ

ਅਜੀਤ ਡੈਸਕ 17-04-2026
ਅਹਿਮਦਗੜ੍ਹ, 16 ਅਪ੍ਰੈਲ (ਪੁਰੀ)-ਮਹਾਰਾਜਾ ਅਗਰਸੈਨ ਦੀ ਜਯੰਤੀ ਮਨਾਉਣ ਸੰਬੰਧੀ ਅਗਰਵਾਲ ਭਾਈਚਾਰੇ ਵਲੋਂ ਮੀਟਿੰਗ ਕੀਤੀ ਗਈ | ਅਗਰਵਾਲ ਭਾਈਚਾਰੇ ਦੀ ਮੀਟਿੰਗ ਧਰਮਵੀਰ ਗਰਗ, ਤਰਸੇਮ ਗਰਗ ਅਤੇ ਪ੍ਰਮੋਦ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਹਰਿਆਣਾ ਸਰਕਾਰ ਦੇ ਸਾਬਕਾ ਮੰਤਰੀ ਅਸੀਮ ਗੋਇਲ ਅਤੇ ਬੀ. ਜੇ. ਪੀ. ਆਗੂ ਅਨੁਜ ਛਾਹੜੀਆ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਮਹਾਰਾਜ ਅਗਰਸੈਨ ਜਯੰਤੀ ਸੰਬੰਧੀ ਚੰਡੀਗੜ ਵਿਚ ਕਾਨਫ਼ਰੰਸ ਦੀ ਯੋਜਨਾ ਬਣਾਈ ਜਾ ਰਹੀ ਹੈ | ਜਿਸ ਵਿਚ ਕਈ ਪ੍ਰਸਿੱਧ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ | ਉਜੈਨ ਦੇ ਪੰਡਿਤ ਵਿਜੇ ਮਹਿਤਾ ਮਹਾਰਾਜਾ ਅਗਰਸੈਨ ਅਤੇ ਅਗਰਵਾਲ ਭਾਈਚਾਰੇ 'ਤੇ ਇੱਕ ਵਿਸ਼ੇਸ਼ ਭਾਸ਼ਣ ਦੇਣਗੇ | ਅਹਿਮਦਗੜ ਦੇ ਅਗਰਵਾਲ ਭਾਈਚਾਰੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਮੀਟਿੰਗ ਵਿਚ ਸ਼ਿਰਕਤ ਕੀਤੀ | ਅਹਿਮਦਗੜ ਤੋਂ ਅਗਰਵਾਲ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਦਾ ਵਾਅਦਾ ਕੀਤਾ ਹੈ |
ਪਿਛਲੀ ਖ਼ਬਰ ਗੁ. ਬਿਬੇਕਸਰ ਸਾਹਿਬ ਵਿਖੇ ਵਿਸਾਖੀ ਦੇ ਦਿਹਾੜੇ ਮੌਕੇ ਕਵੀਸ਼ਰੀ ਜੱਥਾ ਭਾਈ ਹਰਪ੍ਰੀਤ ਸਿੰਘ ਮਤੇਵਾਲ ਨੂੰ ਕੀਤਾ ਸਨਮਾਨਿਤ... ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਕਾਨੂੰਨ ਵਿਚ ਸੋਧ ਦਾ ਕੀਤਾ ਸਵਾਗਤ-ਬਾਬਾ ਲਾਭ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।