06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

18 ਫੁੱਟ ਚੌੜੀ ਬਣਨ ਵਾਲੀ ਸੜਕ ਦਾ ਵਿਧਾਇਕ ਗਿਆਸਪੁਰਾ ਨੇ ਰੱਖਿਆ ਨੀਂਹ ਪੱਥਰ

ਅਜੀਤ ਡੈਸਕ 14-04-2026
ਮਲੌਦ, 13 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਸੂਬੇ ਭਰ ਦੇ ਸੜਕਾਂ ਦਾ ਜੰਗੀ ਪੱਧਰ ਉੱਪਰ ਚਲਾਏ ਗਏ ਕਾਰਜਾਂ ਦੇ ਤਹਿਤ ਹਲਕਾ ਪਾਇਲ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ 8 ਕਿਲੋਮੀਟਰ ਦੇ ਲਗਭਗ 5 ਕਰੋੜ ਰੁਪਏ ਦੀ ਲਾਗਤ ਨਾਲ 10 ਤੋਂ 18 ਫੁੱਟ ਚੌੜੀ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਣ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਹਲਕੇ ਦੀ ਕੋਈ ਵੀ ਸੜਕ ਨਵੀਂ ਦਿੱਖ ਤੋਂ ਅਧੂਰੀ ਨਹੀਂ ਰਹੇਗੀ | ਉਨ੍ਹਾਂ ਕਿਹਾ ਕਿ ਕੁੱਪ ਕਲਾਂ-ਮਲੌਦ ਮੁੱਖ ਸੜਕ ਤੋਂ ਪਿੰਡ ਰਾਮਗੜ੍ਹ ਸਰਦਾਰਾਂ ਤੋਂ ਨੱਥੂ ਮਾਜਰਾ ਤੱਕ ਬਣਨ ਵਾਲੀ ਸੜਕ ਦੀ ਗੁਣਵੱਤਾ ਕਿਸੇ ਵੀ ਕਿਸਮ ਦੀ ਕੁਤਾਹੀ ਨਹੀਂ ਵਰਤੀ ਜਾਵੇਗੀ ਤਾਂ ਜੋ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਹੋ ਸਕੇ | ਇਸ ਮੌਕੇ ਹਰਵਿੰਦਰ ਸਿੰਘ ਜੇ. ਈ ਪੀ. ਡਬਲਿਊ. ਡੀ, ਜਗਦੀਪ ਸਿੰਘ ਰੋਡ ਇੰਸਪੈਕਟਰ, ਚੇਅਰਮੈਨ ਕਰਨ ਸਿਹੌੜਾ, ਕੌਂਸਲਰ ਦੀਪਕ ਗੋਇਲ, ਸਰਪੰਚ ਨਵਦੀਪ ਸਿੰਘ, ਸਰਪੰਚ ਗੁਰਬਿੰਦਰ ਸਿੰਘ ਬਿੰਦਾ ਸਮੇਤ ਸਮੁੱਚੀ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਕਬਰਸਤਾਨ ਦੀ ਸੰਭਾਲ ਲਈ 7 ਲੱਖ ਦੀ ਗਰਾਂਟ ਦੇਣ ਦਾ ਐਲਾਨ 'ਆਪ' ਦੀ ਸਰਕਾਰ ਸਮਾਜ ਦੇ ਹਰ ਵਰਗ ਨੂੰ ਬਰਾਬਰਤਾ ਨਾਲ ਮਾਣ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਨਾਲ ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ- ਇੰਜੀਨੀਅਰ ਬੋਪਾਰਾਏ/ਮਦਨੀਪੁਰ/ਸਹਾਰਨ ਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।