29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕੁਦਰਤੀ ਆਫ਼ਤ ਨਾਲ ਨੁਕਸਾਨੀ ਗਈ ਫ਼ਸਲ ਦੇ ਤੁਰੰਤ ਮੁਆਵਜ਼ੇ ਦਾ ਐਲਾਨ ਕਰੇ ਸਰਕਾਰ-ਕਮਾਲਪੁਰਾ/ਚੱਕ ਭਾਈ ਕਾ <br/>

ਅਜੀਤ ਡੈਸਕ 06-04-2026
ਰਾਏਕੋਟ, 5 ਅਪ੍ਰੈਲ (ਸੁਸ਼ੀਲ)-ਪਿਛਲੇ ਦਿਨੀਂ ਮੌਸਮ ਵਿਚ ਆਏ ਅਚਾਨਕ ਬਦਲਾਅ ਕਾਰਨ ਪੰਜਾਬ ਵਿਚ ਲਗਭਗ 25 ਹਜ਼ਾਰ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ ਜੋ ਕਿ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੀ ਕਿਰਸਾਨੀ ਨੂੰ ਹੋਰ ਡੂੰਘੇ ਸੰਕਟ ਵਿਚ ਡੋਬ ਦੇਵੇਗੀ, ਕਿਉਂਕਿ ਪਹਿਲਾਂ ਝੋਨੇ ਦੀ ਪੈਦਾਵਾਰ ਘੱਟ ਨਿਕਲਣ ਕਾਰਨ, ਫਿਰ ਆਲੂ ਦੀ ਬੇਕਦਰੀ ਹੋਣ ਕਰਕੇ ਅਤੇ ਹੁਣ ਭਾਰੀ ਗੜ੍ਹੇਮਾਰੀ ਹੋਣ ਕਾਰਨ ਕਿਸਾਨਾਂ 'ਤੇ ਵੱਡੀ ਮਾਰ ਪਈ ਹੈ | ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਲਈ ਆਰਥਿਕ ਪੈਕੇਜ ਦੇਣਾ ਚਾਹੀਦਾ ਹੈ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਗਿੱਲ) ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ ਨੇ ਪ੍ਰੈੱਸ ਨਾਲ ਸਾਂਝਾ ਬਿਆਨ ਜਾਰੀ ਕਰਦਿਆਂ ਕੀਤਾ | ਇਸ ਸਮੇਂ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਪੰਜਾਬ ਦੇ ਇਸ ਨੁਕਸਾਨ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਗਿਰਦਾਵਰੀ ਕਰਵਾਕੇ 100 ਫ਼ੀਸਦੀ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ ਤਾਂ ਜੋ ਆਰਥਿਕ ਪੱਖ ਤੋਂ ਡੁੱਬ ਰਹੇ ਕਿਸਾਨਾਂ ਦੀ ਬਾਂਹ ਫੜ੍ਹੀ ਜਾ ਸਕੇ |

ਪਿਛਲੀ ਖ਼ਬਰ ਨਗਰ ਕੀਰਤਨ ਦਾ ਮਲੌਦ ਪੁੱਜਣ 'ਤੇ ਪ੍ਰਧਾਨ ਸੋਨੀਆ ਗੋਇਲ ਨੇ ਕੀਤਾ ਸਵਾਗਤ <br/> ਅਗਲੀ ਖ਼ਬਰ ਭਗਵਾਨ ਮਹਾਂਵੀਰ ਸੀਨੀ. ਸੈਕੰ. ਸਕੂਲ ਰਾਏਕੋਟ ਵਿਖੇ 2 ਇੰਟਰੈਕਟਿਵ ਪੈਨਲਾਂ ਦਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਉਦਘਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।