13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬਾਬਾ ਫ਼ਰੀਦ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਭਗਵਤੀ ਜਾਗਰਣ

ਅਜੀਤ ਡੈਸਕ 05-04-2026
ਖੰਨਾ, 4 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪਿੰਡ ਮਾਜਰੀ ਲੱਖ ਦਾਤਾ ਪੀਰ ਦਰਗਾਹ ਤੇ ਗੁੱਗਾ ਮਾੜੀ ਤੇ ਬਾਬਾ ਫਰੀਦ ਨਿਸ਼ਕਾਮ ਸੇਵਾ ਸੁਸਾਇਟੀ ਖੰਨਾ ਪੰਜਾਬ ਦੀ ਚੇਅਰਪਰਸਨ ਬੀਬੀ ਫ਼ਾਤਿਮਾ ਦੀ ਅਗਵਾਈ ਵਿੱਚ 33ਵਾਂ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਮੌਕੇ ਜੋਤੀ ਪ੍ਰਚੰਡ ਸੁਆਮੀ ਸੱਚਿਦਾਨੰਦ ਗੌਸੀ ਦੀ ਖੂਹੀ ਵਾਲਿਆਂ ਨੇ ਕੀਤੀ | ਵਿਸ਼ੇਸ਼ ਤੌਰ ਤੇ ਸਾਬਕਾ ਸੰਸਥੀ ਸਕੱਤਰ ਹਰਬੰਸ ਕੌਰ ਦੂਲੋ ਪਹੁੰਚੇ | ਮਾਤਾ ਦਾ ਗੁਣਗਾਨ ਬਲਵੀਰ, ਸ਼ਬਨਮ ਰਾਏ, ਹਰਜੀਤ ਰਾਣੋ, ਸਾਗਰਵਰਨ, ਅਨਵਰ ਪਾਲੀ ਨੇ ਭੇਟਾਂ ਗਾ ਕੇ ਭਗਤਾਂ ਨੂੰ ਮੰਤਰ ਮੁਕਤ ਕੀਤਾ | ਇਸ ਮੌਕੇ ਖੀਰ, ਪੂਰੀ ਛੋਲਿਆਂ ਦਾ ਲੰਗਰ ਵੀ ਚਲਾਇਆ ਗਿਆ | ਇਸ ਮੌਕੇ ਪੱਤਰਕਾਰ ਕਮਲਜੀਤ ਸਿੰਘ ਕਮਲ, ਬਾਈ ਮੇਹਰਦੀਨ, ਪਿੰਕੀ ਦੂਲੋ, ਜ਼ਿਲ੍ਹਾ ਪਰਿਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ, ਗਗਨ ਆਹਲੂਵਾਲੀਆਂ, ਸੁਲੇਕ ਕੁਮਾਰ, ਪ੍ਰਧਾਨ ਐਸ. ਕੇ. ਗਿੱਲ, ਰੋਜੀ ਖਾਨਮ, ਡਾ. ਰਕਸ਼ਾ ਮਿੱਤਲ, ਡਾ. ਅੰਕਿਤਾ ਮਿੱਤਰ, ਬੱਬੂ ਪਨੇਸਰ, ਉਰਮਿਲਾ ਸਾਹਨੇਵਾਲੀਆ, ਸੰਜੇ ਸੈਣੀ, ਸਹਿਜਾਦ ਗਿੱਲ, ਪ੍ਰੇਮ ਸਿੰਘ, ਅਤੁਲ ਰਾਜਪੁਰਾ, ਅਰਮਾਨ ਗਿੱਲ, ਸੁਰਿੰਦਰ ਬੱਬੂ ਮਿਊਜ਼ੀਕਲ ਗਰੁੱਪ, ਸਤਿਨਾਮ ਸਤਾ, ਮੋਨੰੂ, ਹਰਜਿੰਦਰ ਸਿੰਘ ਨੋਨੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਅੰਦਰ ਵਿਗੜ ਚੁੱਕੀ ਕਾਨੂੰਨ ਵਿਵਸਥਾ ਕਾਰਨ ਲੋਕਾਂ 'ਚ ਡਰ ਦਾ ਮਾਹੌਲ- ਵਿਕਰਮ ਬਾਜਵਾ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।