13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਈਕੋ ਵਾਤਾਵਰਨ ਸਿੱਖਿਆ ਮੁਹਿੰਮ ਤਹਿਤ ਬੂਟੇ ਲਗਾਉਣ ਦੀ ਹੋਈ ਸ਼ੁਰੂਆਤ <br/>

ਅਜੀਤ ਡੈਸਕ 05-04-2026
ਮਾਛੀਵਾੜਾ ਸਾਹਿਬ, 4 ਅਪ੍ਰੈਲ (ਮਨੋਜ ਕੁਮਾਰ)-ਕਾਲਜ ਪਿ੍ੰੰਸੀਪਲ ਡਾ. ਬਲਜੀਤ ਕੌਰ ਅਤੇ ਪ੍ਰੋਗਰਾਮ ਅਫ਼ਸਰ ਡਾ. ਮੀਤਾ ਦੀ ਯੋਗ ਅਗਵਾਈ ਹੇਠ ਨਨਕਾਣਾ ਸਾਹਿਬ ਕਾਲਜ ਆਫ਼ ਐਜੂਕੇਸ਼ਨ ਦੇ ਐਨ. ਐੱਸ. ਐੱਸ. ਈਕੋ ਕਲੱਬ ਅਤੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਕਾਲਜ ਕੈਂਪਸ ਵਿਚ ਬੂਟੇ ਲਗਾਉਣ ਦੀ ਸ਼ੁਰੂਆਤ ਹੋਈ | ਇਹ ਪ੍ਰੋਗਰਾਮ ਪੰਜਾਬ ਸਟੇਟ ਕਾਉਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਵਲੋਂ ਸਟੇਟ ਨੋਡਲ ਏਜੰਸੀ ਦੇ ਤੌਰ 'ਤੇ ਨਿਰਦੇਸ਼ਤ ਹੈ | ਵਾਤਾਵਰਨ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਭਾਰਤ ਸਰਕਾਰ ਵਲੋਂ ਇਸ ਨੰੂ ਸਪਾਂਸਰ ਕੀਤਾ ਗਿਆ ਹੈ | ਬੂਟੇ ਲਗਾਉਣ ਦੀ ਇਹ ਮੁਹਿੰਮ ਰੁੱਖ ਬਚਾਓ ਪਾਣੀ ਬਚਾਓ ਦੇ ਸੰਦੇਸ਼ ਨੂੰ ਫੈਲਾਉਣ ਵਿਚ ਵੱਡੀ ਮਦਦ ਹੈ |

ਪਿਛਲੀ ਖ਼ਬਰ ਦੋਰਾਹਾ ਦੀ ਗਿਆਨ ਗੈਸ ਸਰਵਿਸ ਲੋਕਾਂ ਨੂੰ ਗੈਸ ਦੇਣ ਦੀ ਥਾਂ ਸਾਰ ਰਹੀ ਹੈ ਲਾਰਿਆਂ ਨਾਲ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ 'ਚ ਅਨੁਸ਼ਾਸਨਹੀਣਤਾ ਨਹੀਂ ਬਰਦਾਸ਼ਤ ਕੀਤੀ ਜਾਵੇਗੀ-ਪਰਮਜੀਤ ਸਿੰਘ ਢਿੱਲੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।