12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

¸ ਮਾਮਲਾ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਦਾ ¸<br> ਦੋਸ਼ੀਆਂ ਨੇ ਮੰਨਿਆ ਕਿ ਸ਼ਾਮਲਾਤ ਜਗ੍ਹਾ ਦੀ ਰੰਜਿਸ਼ ਕਾਰਨ ਕੀਤਾ ਕਤਲ-ਪੁਲਿਸ <br/>

ਅਜੀਤ ਡੈਸਕ 05-04-2026
ਮਾਛੀਵਾੜਾ ਸਾਹਿਬ, 4 ਅਪ੍ਰੈਲ (ਮਨੋਜ ਕੁਮਾਰ)-ਬੀਤੇ ਦਿਨੀਂ ਮਾਛੀਵਾੜਾ ਸਾਹਿਬ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਉਸ ਵੇਲੇ ਸਿਰ ਵਿਚ ਕੁਹਾੜੀ ਮਾਰ ਕਤਲ ਕਰ ਦਿੱਤਾ ਗਿਆ ਸੀ | ਜਦੋਂ ਉਹ ਮਾਲਵਾ ਚੌਂਕ ਵਿਖੇ ਆਪਣੇ ਬਣਾਏ ਹੋਏ ਕੁਆਰਟਰਾਂ ਅੱਗੇ ਬੈਠੇ ਫ਼ੋਨ 'ਤੇ ਗੱਲ ਕਰ ਰਹੇ ਸਨ | ਪੁਲਿਸ ਪ੍ਰਸ਼ਾਸਨ ਵਲੋਂ ਅੱਜ ਲੁਧਿਆਣਾ ਵਿਖੇ ਪੈੱ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਗਿਆ ਕਿ 52 ਸਾਲ ਦੇ ਮਾਛੀਵਾੜਾ ਬਲਾਕ ਪ੍ਰਧਾਨ ਕਾਂਗਰਸੀ ਆਗੂ ਪਰਮਿੰਦਰ ਤਿਵਾੜੀ ਦਾ ਕਤਲ ਹੋਣ ਉਪਰੰਤ ਥਾਣਾ ਕੂੰਮਕਲਾਂ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਉਪਰੰਤ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਆਰੰਭ ਕੀਤੀ ਗਈ | ਜਿਸ ਵਿਚ ਏ. ਡੀ. ਸੀ. ਪੀ. ਜਸ਼ਨ, ਏ. ਸੀ.ਪੀ. ਸੁਮਿਤ ਸੂਦ, ਏ. ਸੀ. ਪੀ. ਇੰਦਰਜੀਤ ਬੋਪਾਰਾਏ ਅਤੇ ਹਰਜਿੰਦਰ ਸਿੰਘ ਦੀਆਂ ਵੱਖ-ਵੱਖ ਟੀਮਾਂ ਨੇ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਵਿਚ ਰੇਡਾਂ ਕੀਤੀਆਂ ਅਤੇ ਸਫਲਤਾ ਪ੍ਰਾਪਤ ਕਰਦੇ ਹੋਏ ਬਿਹਾਰ ਦੇ ਕਸਬਾ ਜਮਾਲਪੁਰ ਤੋਂ ਦੋਨਾਂ ਦੋਸ਼ੀਆਂ ਵਿਜੇ ਕੁਮਾਰ ਅਤੇ ਉਸ ਦੇ ਦੋਸਤ ਲੱਕੀ ਨੂੰ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪਹਿਲਾਂ ਹੀ ਦੋਸ਼ੀ ਵਿਜੇ ਕੁਮਾਰ ਦੇ ਚਾਰ ਪਰਿਵਾਰਕ ਮੈਂਬਰਾਂ ਪਿਤਾ, ਦੋ ਭਰਾ ਅਤੇ ਮਾਮੇ ਨੂੰ ਗਿ੍ਫ਼ਤਾਰ ਕਰ ਮੁਕੱਦਮੇ ਵਿਚ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਨੂੰ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਸੀ | ਪੁਲਿਸ ਨੇ ਜਾਣਕਾਰੀ ਦਿੱਤੀ ਕਿ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਦਾ ਪਿੰਡ ਦੀ ਪੰਚਾਇਤ ਨਾਲ ਪੰਚਾਇਤੀ ਜਗ੍ਹਾ 'ਤੇ ਕਬਜ਼ੇ ਨੂੰ ਲੈ ਕੇ ਰੌਲਾ ਸੀ, ਜਿਸ 'ਤੇ ਪਰਮਿੰਦਰ ਤਿਵਾੜੀ ਦੀ ਪੱਖ ਦੀ ਪੰਚਾਇਤ ਹੋਣ ਕਰ ਕੇ ਪਰਮਿੰਦਰ ਤਿਵਾੜੀ ਦੀ ਪੰਚਾਇਤ ਸੁਣਦੀ ਮੰਨਦੀ ਸੀ | ਦੋਸ਼ੀ ਵਿਜੇ ਕੁਮਾਰ ਨੇ ਦੋ ਦਿਨ ਪਹਿਲਾਂ ਵੀ ਨਸ਼ੇ ਵਿਚ ਧੁੱਤ ਹੋ ਆਪਣੇ ਘਰ ਸ਼ੋਰ ਸ਼ਰਾਬਾ ਕੀਤਾ ਕਿ ਉਹ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲਾ ਹੈ | ਉਨ੍ਹਾਂ ਦੱਸਿਆ ਕਿ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਕੁਹਾੜੀ ਵੀ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਬਰਾਮਦ ਕਰ ਲਈ ਗਈ ਹੈ | ਪੁਲਿਸ ਨੇ ਇਹ ਵੀ ਦੱਸਿਆ ਕਿ ਵਿਜੇ ਕੁਮਾਰ ਅਤੇ ਲੱਕੀ ਜਿਨ੍ਹਾਂ ਦਾ ਜਨਮ ਪੰਜਾਬ ਵਿਚ ਹੋਇਆ, ਪਰ ਉਨ੍ਹਾਂ ਦਾ ਪਿਛੋਕੜ ਬਿਹਾਰ ਦਾ ਹੈ ਤੇ ਘਟਨਾ ਨੂੰ ਅੰਜਾਮ ਦੇਣ ਉਪਰੰਤ ਹੀ ਉਹ ਬਿਹਾਰ ਦੇ ਕਸਬਾ ਜਮਾਲਪੁਰ ਵਿਖੇ ਜਾ ਛੁਪੇ ਸਨ |

ਪਿਛਲੀ ਖ਼ਬਰ ਹਨੂੰਮਾਨ ਜੈਅੰਤੀ ਧੂਮਧਾਮ ਨਾਲ ਮਨਾਈ, ਮੰਦਰਾਂ 'ਚ ਸ਼ਰਧਾਲੂਆਂ ਦੀ ਲੱਗੀ ਭੀੜ <br/> ਅਗਲੀ ਖ਼ਬਰ ਨਸ਼ਾ ਤਸਕਰੀ ਕਰਨ ਵਾਲੇ ਦੇ ਘਰ ਦੇ ਬਾਹਰ ਜਾਇਦਾਦ ਫਰੀਜ਼ ਕਰਨ ਦੇ ਆਰਡਰ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।