12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਨਸ਼ਾ ਤਸਕਰੀ ਕਰਨ ਵਾਲੇ ਦੇ ਘਰ ਦੇ ਬਾਹਰ ਜਾਇਦਾਦ ਫਰੀਜ਼ ਕਰਨ ਦੇ ਆਰਡਰ ਲਗਾਏ <br/>

ਅਜੀਤ ਡੈਸਕ 05-04-2026
ਦੋਰਾਹਾ, 4 ਅਪ੍ਰੈਲ ਮਨਜੀਤ ਸਿੰਘ ਗਿੱਲ-ਦੋਰਾਹਾ ਪੁਲਿਸ ਨੇ ਦੋਰਾਹਾ ਦੇ ਰਹਿਣ ਵਾਲੇ ਨਸ਼ਾ ਤਸਕਰ ਧਰਮਿੰਦਰ ਕੁਮਾਰ ਦੇ ਘਰ ਦੇ ਬਾਹਰ ਜਾਇਦਾਦ ਫਰੀਜ਼ ਕਰਨ ਦੇ ਆਰਡਰ ਚਿਪਕਾ ਦਿੱਤੇ, ਜੋ ਕਿ ਕਈ ਮਾਮਲਿਆਂ ਵਿੱਚ ਸ਼ਾਮਲ ਹੈ | ਡੀ. ਐਸ. ਪੀ. ਪਾਇਲ ਜਸਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਦੋਰਾਹਾ ਦੇ ਰਹਿਣ ਵਾਲੇ ਧਰਮਿੰਦਰ ਕੁਮਾਰ ਵਿਰੁੱਧ ਨਸ਼ਾ ਤਸਕਰੀ ਅਤੇ ਲੜਾਈ ਝਗੜੇ ਦੇ ਕਈ ਮਾਮਲੇ ਦਰਜ ਹਨ | ਉਹ ਅੱਜ ਧਰਮਿੰਦਰ ਕੁਮਾਰ ਦੇ ਘਰ ਜਾਇਦਾਦ ਫਰੀਜ ਕਰਨ ਦੇ ਆਰਡਰ ਚਿਪਕਾਏ | ਇਸ ਮੌਕੇ ਉਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਨਸ਼ੇ ਵੇਚ ਕੇ ਜਿੰਨੀ ਮਰਜ਼ੀ ਜਾਇਦਾਦ ਇਕੱਠੀ ਕਰ ਸਕਦੇ ਹਨ, ਪਰ ਉਹ ਪ੍ਰਸ਼ਾਸਨ ਤੋਂ ਨਹੀਂ ਬਚ ਸਕਦੇ | ਇਸ ਮੌਕੇ ਐਸ. ਐੱਚ. ਓ ਦੋਰਾਹਾ ਆਕਾਸ਼ ਦੱਤ ਅਤੇ ਹੋਰ ਪੁਲਿਸ ਕਰਮਚਾਰੀ ਉਨ੍ਹਾਂ ਦੇ ਨਾਲ ਮੌਜੂਦ ਸਨ |

ਪਿਛਲੀ ਖ਼ਬਰ ¸ ਮਾਮਲਾ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਦਾ ¸<br> ਦੋਸ਼ੀਆਂ ਨੇ ਮੰਨਿਆ ਕਿ ਸ਼ਾਮਲਾਤ ਜਗ੍ਹਾ ਦੀ ਰੰਜਿਸ਼ ਕਾਰ... ਅਗਲੀ ਖ਼ਬਰ ਪੈਰਾਗੌਨ ਸਕੂਲ ਨੰਗਲ ਵਿਖੇ ਨਵੇਂ ਸੈਸ਼ਨ ਦੇ ਪਹਿਲੇ ਦਿਨ ਸਕੂਲੀ ਬੱਚਿਆਂ ਦਾ ਭਰਪੂਰ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।