27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਅਵਾਰਾ ਕੁੱਤਿਆਂ ਦੇ ਵੱਢਣ ਕਾਰਨ ਪਿੰਡ ਲੁਬਾਣਗੜ੍ਹ 'ਚ ਦਹਿਸ਼ਤ ਵਾਲਾ ਮਾਹੌਲ 3 ਸਾਲਾ ਮਾਸੂਮ ਬੱਚੀ ਅਤੇ ਹੋਰਨਾਂ ਨੂੰ ਬਣਾਇਆ ਆਪਣਾ ਸ਼ਿਕਾਰ

ਅਜੀਤ ਡੈਸਕ 01-04-2026
ਮਾਛੀਵਾੜਾ ਸਾਹਿਬ, 31 ਮਾਰਚ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਲੁਬਾਣਗੜ੍ਹ ਵਿਖੇ ਪਿਛਲੇ 2 ਦਿਨਾਂ ਤੋਂ ਆਵਾਰਾ ਕੁੱਤਿਆਂ ਵਲੋਂ ਕਰੀਬ ਅੱਧੀ ਦਰਜਨ ਤੋਂ ਵੱਧ ਲੋਕਾਂ ਨੂੰ ਵੱਢਣ ਕਾਰਨ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ | ਜਾਣਕਾਰੀ ਅਨੁਸਾਰ ਦਾਦੀ ਜਸਵਿੰਦਰ ਕੌਰ ਆਪਣੀ ਮਾਸੂਮ 3 ਸਾਲਾ ਪੋਤਰੀ ਨੂੰ ਨਾਲ ਲੈ ਕੇ ਖੇਤਾਂ ਵਿਚ ਪਸ਼ੂਆਂ ਦਾ ਚਾਰਾ ਲੈਣ ਗਈ ਸੀ ਕਿ ਅਚਾਨਕ ਇੱਕ ਆਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ ਜੋ ਬੱਚੀ ਨੂੰ ਘੜੀਸ ਕੇ ਖੇਤਾਂ ਵਿਚ ਲੈ ਗਿਆ | ਦਾਦੀ ਵਲੋਂ ਜਦੋਂ ਆਪਣੀ ਪੋਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੇ ਦੋਵਾਂ ਨੂੰ ਵੱਢ-ਵੱਢ ਕੇ ਜ਼ਖ਼ਮੀ ਕਰ ਦਿੱਤਾ | ਉਕਤ ਦੋਵੇਂ ਦਾਦੀ-ਪੋਤੀ ਨੂੰ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ | ਇੱਕ ਹੋਰ ਮਾਮਲੇ ਵਿਚ ਅÏਰਤ ਨਰਿੰਦਰ ਕੌਰ ਜੋ ਕਿ ਦੁੱਧ ਲੈਣ ਲਈ ਪਿੰਡ ਵਿਚ ਕਿਸੇ ਦੇ ਘਰ ਗਈ ਸੀ ਤਾਂ ਰਸਤੇ ਵਿਚ ਉਕਤ ਆਵਾਰਾ ਕੁੱਤੇ ਨੇ ਹੀ ਰਸਤੇ ਵਿਚ ਹਮਲਾ ਕਰ ਦਿੱਤਾ | ਇਸ ਅÏਰਤ ਦੇ ਵੀ ਪੇਟ, ਬਾਂਹਾਂ ਨੂੰ ਕੱਟਿਆ ਅਤੇ ਉਂਗਲੀ ਤੱਕ ਇਹ ਕੁੱਤਾ ਖਾ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਉਣਾ ਪਿਆ | ਇੱਕ ਮਹਿਲਾ ਜਸਵਿੰਦਰ ਕੌਰ ਜੋ ਕਿ ਆਪਣੇ ਘਰ ਨੇੜ੍ਹੇ ਗੁਆਂਢ ਵਿਚ ਕਿਸੇ ਨੂੰ ਮਿਲਣ ਜਾ ਰਹੀ ਸੀ ਤਾਂ ਉਸ ਦੇ ਮੂੰਹ ਨੂੰ ਨਿਸ਼ਾਨਾ ਬਣਾਉਂਦਿਆਂ ਆਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ | ਇਸ ਅÏਰਤ ਦੇ ਕੁੱਤਾ ਬੁੱਲ੍ਹ ਤੇ ਮੂੰਹ ਨੋਚ ਕੇ ਖਾ ਗਿਆ ਜਿਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਪੀ. ਜੀ. ਆਈ. ਦਾਖਲ ਕਰਵਾਉਣਾ ਪਿਆ | ਇਨ੍ਹਾਂ ਘਟਨਾਵਾਂ ਤੋਂ ਇਲਾਵਾ ਪਿੰਡ ਦੀਆਂ ਕਈ ਹੋਰ ਅÏਰਤਾਂ ਨੂੰ ਵੀ ਆਵਾਰਾ ਕੁੱਤੇ ਨੇ ਕੱਟਿਆ, ਜਿਸ ਕਾਰਨ ਉਨ੍ਹਾਂ ਨੂੰ ਵੀ ਇਲਾਜ ਲਈ ਦਾਖਲ ਕਰਵਾਉਣਾ ਪਿਆ | ਪਿੰਡ ਲੁਬਾਣਗੜ੍ਹ ਵਿਚ ਇਹ ਹਾਲਾਤ ਬਣੇ ਹੋਏ ਹਨ ਕਿ ਜੇਕਰ ਕਿਸੇ ਵਿਅਕਤੀ ਨੂੰ ਜ਼ਰੂਰੀ ਕੰਮ ਲਈ ਜਾਣਾ ਪੈਂਦਾ ਹੈ ਤਾਂ ਉਹ ਹੱਥ ਵਿਚ ਡਾਂਗ ਫੜ ਕੇ ਘਰੋਂ ਬਾਹਰ ਨਿਕਲਦਾ ਹੈ | ਪੁਰਸ਼ ਤਾਂ ਹੱਥਾਂ ਵਿਚ ਡਾਂਗਾਂ ਫੜ ਕੇ ਘੁੰਮ ਰਹੇ ਹਨ, ਪਰ ਔਰਤਾਂ ਲਈ ਇਨ੍ਹਾਂ ਆਵਾਰਾ ਕੁੱਤਿਆਂ ਦਾ ਸਾਹਮਣਾ ਕਰਨਾ ਮੁਸ਼ਕਿਲ ਹੈ, ਜਿਸ ਕਾਰਨ ਪਿੰਡ ਦੀਆਂ ਗਲੀਆਂ ਸੁੰਨੀਆਂ ਹੋਈਆਂ ਪਈਆਂ ਹਨ | ਪਿੰਡ ਲੁਬਾਣਗੜ੍ਹ ਵਿਚ ਇੱਕ ਹਲਕੇ ਹੋਏ ਕੁੱਤੇ ਨੇ ਪਹਿਲਾਂ ਲੋਕਾਂ ਨੂੰ ਕੱਟਿਆ ਅਤੇ ਫਿਰ ਉਸਨੇ ਪਿੰਡ ਵਿਚ ਘੁੰਮਦੇ ਹੋਰ ਆਵਾਰਾ ਕੁੱਤਿਆਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਹੈ | ਪਿੰਡ ਦਾ ਮਾਹੌਲ ਇਸ ਸਮੇਂ ਵਿਗੜਿਆ ਤੇ ਦਹਿਸ਼ਤ ਭਰਿਆ ਹੋਇਆ ਹੈ ਅਤੇ ਲੋਕਾਂ 'ਚ ਡਰ ਹੈ ਕਿ ਬਾਕੀ ਕੁੱਤੇ ਵੀ ਹਲਕ ਕੇ ਉਨ੍ਹਾਂ ਦੀ ਜਾਨ ਲਈ ਖ਼ਤਰਾ ਬਣੇ ਹੋਏ ਹਨ | ਜਿਸ ਕਾਰਨ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਇਨ੍ਹਾਂ ਨੂੰ ਕਾਬੂ ਕੀਤਾ ਜਾਵੇ |ਸਰਕਾਰੀ ਹਸਪਤਾਲ ਵਿਚ ਡਾਕਟਰ ਨਾ ਹੋਣ ਕਾਰਨ ਲੋਕ ਹੋ ਰਹੇ ਨੇ ਪ੍ਰੇਸ਼ਾਨ ਪਿੰਡਾਂ ਦੇ ਲੋਕ ਜਦੋਂ ਆਵਾਰਾ ਕੁੱਤਿਆਂ ਦੇ ਕੱਟਣ ਤੋਂ ਬਾਅਦ ਇਲਾਜ ਲਈ ਮਾਛੀਵਾੜਾ ਹਸਪਤਾਲ ਪੁੱਜਦੇ ਹਨ ਤਾਂ ਇੱਥੇ ਡਾਕਟਰ ਨਾ ਹੋਣ ਕਾਰਨ ਉਨ੍ਹਾਂ ਨੂੰ ਸਮਰਾਲਾ ਸਰਕਾਰੀ ਹਸਪਤਾਲ ਰੈਫ਼ਰ ਕਰ ਦਿੱਤਾ ਜਾਂਦਾ ਹੈ | ਲੋਕ ਪ੍ਰੇਸ਼ਾਨ ਹੋ ਕੇ ਇਲਾਜ ਲਈ ਸਮਰਾਲਾ, ਇੱਥੋਂ ਤੱਕ ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਉਹ ਪੀ. ਜੀ. ਆਈ. ਤੇ ਪ੍ਰਾਈਵੇਟ ਹਸਪਤਾਲ ਵਿਚ ਜਾਣ ਲਈ ਮਜਬੂਰ ਹਨ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਦੁੱਲਵਾਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਐਸ. ਐਸ. ਪੀ. ਦਰਪਣ ਆਹਲੂਵਾਲੀਆ ਦੀ ਅਗਵਾਈ ਵਿਚ ਖੰਨਾ ਪੁਲਿਸ ਨੇ ਫੜੇ ਨਸ਼ਿਆਂ ਦਾ ਕੀਤਾ ਨਿਪਟਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।