ਖੰਨਾ, 31 ਮਾਰਚ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਵੱਲੋਂ ਅੱਜ ਖੰਨਾ ਦੀ ਐਸ. ਐਸ. ਪੀ. ਡਾ. ਦਰਪਨ ਆਹਲੂਵਾਲੀਆ ਦੀ ਅਗਵਾਈ ਵਿਚ ਅਤੇ ਐਸ. ਪੀ. ਪਵਨ ਚੌਧਰੀ ਅਤੇ ਖੰਨਾ ਦੇ ਡੀ. ਐਸ. ਪੀਜ਼. ਦੀ ਦੇਖਰੇਖ ਵਿਚ ਐਨ. ਡੀ. ਪੀ. ਐਸ. ਐਕਟ ਦੇ 135 ਮਾਮਲਿਆਂ ਵਿੱਚ ਕੇਸ ਦੀਆਂ ਜਾਇਦਾਦਾਂ ਦਾ ਨਿਪਟਾਰਾ ਕੀਤਾ ਗਿਆ | ਇਸ ਮੌਕੇ ਨਿਪਟਾਰਾ ਕੀਤੇ ਗਏ ਸਮਾਨ ਵਿਚ 137 ਕਿਲੋਗ੍ਰਾਮ 300 ਗ੍ਰਾਮ ਭੁੱਕੀ, 3 ਕਿੱਲੋਗਰਾਮ ਗਾਂਜਾ, 1 ਕਿਲੋਗ੍ਰਾਮ 568 ਗ੍ਰਾਮ 90 ਮਿਲੀਗ੍ਰਾਮ ਹੈਰੋਇਨ, 5 ਗ੍ਰਾਮ ਨਸ਼ੀਲਾ ਪਾਊਡਰ, 20.50 ਗ੍ਰਾਮ ਮੋਰਫਿਨ, 11160 ਗੋਲੀਆਂ, 180 ਕੈਪਸੂਲ, 14 ਬੋਤਲਾਂ, 106 ਖਾਲੀ ਕੱਪੜੇ ਦੇ ਥੈਲੇ ਸ਼ਾਮਲ ਹਨ | ਐਸ. ਐਸ. ਪੀ. ਡਾ. ਦਰਪਨ ਆਹਲੂਵਾਲੀਆ ਨੇ ਕਿਹਾ ਕਿ ਖੰਨਾ ਪੁਲਿਸ ਨਸ਼ਿਆਂ ਪ੍ਰਤੀ ਅਤੇ ਗੈਂਗਸਟਰਾਂ ਪ੍ਰਤੀ ਪੰਜਾਬ ਸਰਕਾਰ ਦੀ ਜੀਰੋ ਟਾਲਰੈਂਸ ਪਾਲਿਸੀ ਤੇ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਖੰਨਾ ਪੁਲਿਸ ਦੇ ਵਿਚ ਨਸ਼ਿਆਂ ਦੀ ਆਵਾਜਾਈ ਅਤੇ ਵਿੱਕਰੀ ਸਪਸ਼ਟ ਰੂਪ ਵਿਚ ਘਟੀ ਹੈ | ਖੰਨਾ ਪੁਲਿਸ ਪੂਰੇ ਜ਼ਿਲੇ੍ਹ ਵਿਚ ਦਿਨ-ਰਾਤ ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਮਿਹਨਤ ਕਰ ਰਹੀ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਨੂੰ ਨਸ਼ਿਆਂ ਬਾਰੇ ਗੁਪਤ ਜਾਣਕਾਰੀ ਦੇਣ ਮੈਂ ਯਕੀਨ ਦਿਵਾਉਂਦੀ ਹਾਂ ਕਿ ਪੂਰੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦਾ ਨਾਮ ਵੀ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ |