ਦੋਰਾਹਾ, 31 ਮਾਰਚ (ਪੱਤਰ ਪ੍ਰੇਰਕ)-ਪਿਛਲੇ ਲਗਭਗ 15 ਸਾਲ ਤੋਂ ਦੋਰਾਹਾ ਜੈਪੁਰਾ ਲਿੰਕ ਰੋਡ ਬਹੁਤ ਬੁਰੀ ਹਾਲਤ ਵਿੱਚ ਸੀ | ਜਿਸ ਦੇ ਵਿੱਚ ਗੋਡੇ ਗੋਡੇ ਪਾਣੀ ਖੜ੍ਹੇ ਰਹਿਣਾ ਆਮ ਗੱਲ ਸੀ | ਬਰਸਾਤਾਂ ਦੇ ਦਿਨਾਂ ਵਿੱਚ ਲੱਕ ਲੱਕ ਪਾਣੀ ਚੜ੍ਹ ਜਾਂਦਾ ਸੀ | ਇਸ ਪਾਸੇ ਵੱਸਦੇ ਪਿੰਡ ਜੈਪੁਰਾ, ਚਣਕੋਈਆਂ, ਗੁਰਦਿੱਤਪੁਰਾ, ਸ਼ਾਹਪੁਰ ਲਈ ਲੰਘਣ ਵਾਲੀ ਆਵਾਜਾਈ ਬਹੁਤ ਮੁਸ਼ਕਲ ਸੀ | ਉਸ ਤੋਂ ਬਿਨਾਂ ਇੱਥੇ ਵੱਸਦਾ ਮੁਹੱਲਾ ਜ਼ੈਲਦਾਰਾਂ ਦੇ ਲੋਕਾਂ ਨੂੰ ਹੋਰ ਵੀ ਮੁਸ਼ਕਿਲ ਸੀ | ਏਥੇ ਖੜ੍ਹੇ ਪਾਣੀ ਦਾ ਮੁਸ਼ਕ ਵੱਖਰੀ ਗੱਲ, ਤੇ ਨਾਲ ਬਿਮਾਰੀਆਂ ਵੀ ਫੈਲਾਣਾ ਵੀ ਆਮ ਸੀ | ਪਰ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਨੇ ਐਮ. ਐਲ. ਏ. ਮਨਮਿੰਦਰ ਸਿੰਘ ਗਿਆਸਪੁਰਾ ਦੇ ਸਹਿਯੋਗ ਨਾਲ ਇਸ ਸੜਕ ਦਾ ਪੁਨਰ ਨਿਰਮਾਣ ਕੀਤਾ ਗਿਆ | ਇਸ ਸਮੇਂ ਹਾਜ਼ਰ ਦੋਰਾਹਾ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ, ਅਜੀਤ ਸਿੰਘ ਲੋਹਟ, ਗੁਰਦਰਸ਼ਨ ਸਿੰਘ ਕੂਹਲੀ ਚੇਅਰਮੈਨ ਮਾਰਕੀਟ ਕਮੇਟੀ ਦੋਰਾਹਾ, ਅਜੀਤ ਲੋਹਟ, ਬਲਜਿੰਦਰ ਸਿੰਘ, ਪ੍ਰੀਤਮ ਸਿੰਘ, ਮੈਨੇਜਰ ਬਖਸ਼ੀਸ਼ ਸਿੰਘ ਮਾਂਗਟ, ਸਤਵਿੰਦਰਪਾਲ ਸਿੰਘ, ਰਾੜੇਵਾਲਾ, ਕੁਲਦੀਪ ਸਿੰਘ ਕਾਨੂੰਗੋ, ਪਰਮਿੰਦਰ ਸਿੰਘ ਕੰਗ, ਹਰਵਿੰਦਰ ਸਿੰਘ, ਡਾਕਟਰ ਮਲਕੀਤ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ |