ਰਾੜਾ ਸਾਹਿਬ, 31 ਮਾਰਚ (ਸੁਖਵੀਰ ਸਿੰਘ ਚਣਕੋਈਆਂ)-ਸੰਤ ਕਿਸ਼ਨ ਸਿੰਘ ਜੀ ਸਪੋਰਟਸ ਕਲੱਬ ਪਿੰਡ ਰਾੜਾ ਵੱਲੋਂ ਸਵ. ਚਰਨਜੀਤ ਸਿੰਘ ਚੰਨੀ ਦੀ ਨਿੱਘੀ ਯਾਦ ਵਿੱਚ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਸਦਕਾ ਇੱਕ ਦਿਨਾਂ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਸਰਪੰਚ ਦਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਵੱਖ-ਵੱਖ ਟੀਮਾਂ ਦੇ ਮੈਚ ਕਰਵਾਏ ਗਏ, ਜਿਨ੍ਹਾਂ ਵਿੱਚ ਪਹਿਲੇ ਇਨਾਮ ਤੇ ਪਿੰਡ ਘੁਡਾਣੀ ਕਲ੍ਹਾਂ ਦੀ ਟੀਮ ਨੇ ਕਬਜਾ ਕੀਤਾ, ਦੂਜਾ ਇਨਾਮ ਭੈਣੀ ਦਰੇੜਾ ਵੱਲੋਂ ਜਿੱਤਿਆ ਗਿਆ ਅਤੇ ਤੀਜਾ ਇਨਾਮ ਪਿੰਡ ਘਲੋਟੀ ਦੇ ਹਿੱਸੇ ਆਇਆ, ਜਦਕਿ ਚੌਥਾ ਇਨਾਮ ਪਿੰਡ ਬਰਵਾਲਾ ਦੀ ਟੀਮ ਜਿੱਤਣ ਵਿੱਚ ਸਫਲ ਰਹੀ | ਉਨ੍ਹਾਂ ਦੱਸਿਆ ਕਿ ਮੈਨ ਆਫ਼ ਦੀ ਸੀਰੀਜ਼ ਨੂੰ ਐਲ. ਈ. ਡੀ ਨਾਲ ਸਨਮਾਨਿਤ ਕੀਤਾ ਗਿਆ | ਸਰਪੰਚ ਦਵਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਵਡਮੁੱਲਾ ਅੰਗ ਹਨ, ਜਿਸ ਨਾਲ ਮਨੁੱਖ ਸਰੀਰਕ ਪੱਖੋਂ ਤੰਦਰੁਸਤ ਰਹਿੰਦਾ ਹੈ | ਉਨ੍ਹਾਂ ਸਮੂਹ ਕਲੱਬ ਮੈਂਬਰਾਂ ਨੂੰ ਇਸ ਚੰਗੇ ਉਪਰਾਲੇ ਲਈ ਵਧਾਈ ਦਿੱਤੀ | ਇਸ ਸਮੇਂ ਸਵ. ਚੰਨੀ ਦੇ ਪਰਿਵਾਰਕ ਉਨ੍ਹਾਂ ਦੇ ਮਾਪਿਆਂ ਨੂੰ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਸੰਜੂ , ਖ਼ਜ਼ਾਨਚੀ ਰਵੀ, ਗੁਰਵੀਰ ਰਾੜਾ, ਨਿੱਕੂ, ਤੇਜਿੰਦਰ ਮਾਨ, ਰਾਜੂ, ਕਾਲਾ, ਰੋਕਸਨ, ਨਵੀ ਜਰਮਨ, ਰਿੰਪੀ ਜਰਮਨ, ਬਲਰਾਜ, ਰਾਜਿੰਦਰ ਕੁਮਾਰ, ਗਗਨ, ਨਿੰਮਾ, ਨਾਨਕ, ਭਿੰਦਰ, ਅਕਾਸ਼, ਰੰਮੀ, ਲਵਲੀ, ਲਾਡੀ, ਅਭਿਸ਼ੇਕ, ਦੀਪ, ਸੋਨੂੰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸਨ |