27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਨਗਰ ਕੌਂਸਲ ਖੰਨਾ ਦੀ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ ਸੇਵਾ ਮੁਕਤ

ਅਜੀਤ ਡੈਸਕ 01-04-2026
ਖੰਨਾ, 31 ਮਾਰਚ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਖੰਨਾ ਦੀ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ ਨਗਰ ਕੌਂਸਲ ਖੰਨਾ 'ਚ 34 ਸਾਲ ਸ਼ਾਨਦਾਰ ਸੇਵਾਵਾਂ ਬਾਅਦ ਸੇਵਾ ਮੁਕਤ ਹੋ ਗਏ ਹਨ | ਅਨਿਲ ਕੁਮਾਰ ਨੂੰ ਮੁਲਾਜ਼ਮ ਜਥੇਬੰਦੀ ਦੇ ਸਮੂਹ ਮੈਂਬਰਾਂ ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਾਨਦਾਰ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਸਮਾਰੋਹ ਵਿਚ ਸਾਬਕਾ ਮੰਤਰੀ ਗੁਰਕੀਰਤ ਕੋਟਲੀ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਈ. ਓ ਚਰਨਜੀਤ ਸਿੰਘ, ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਆਪ ਆਗੂ ਰਾਜਿੰਦਰ ਸਿੰਘ ਜੀਤ, ਪੀਏ ਮੰਤਰੀ ਕਰਨ ਅਰੋੜਾ, ਭਾਰਤੀਆ ਮਿਸ਼ਨ ਅੰਬੇਡਕਰ ਦੇ ਰਾਸ਼ਟਰੀ ਜਨਰਲ ਸਕੱਤਰ ਸੰਜੀਵ ਭਗਾਨੀਆ ਤੇ ਰਾਸ਼ਟਰੀ ਸਫ਼ਾਈ ਕਰਮਚਾਰੀ ਮਹਾਸੰਘ ਦੇ ਪੰਜਾਬ ਪ੍ਰਭਾਰੀ ਰਣਜੀਵ ਕੁਮਾਰ ਵੱਲੋਂ ਅਨਿਲ ਕੁਮਾਰ ਦੇ ਕੀਤੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਗਈ | ਉਨ੍ਹਾਂ ਕਿਹਾ ਕਿ ਅਨਿਲ ਕੁਮਾਰ ਨੇ ਨਗਰ ਕੌਂਸਲ 'ਚ ਵੱਖ ਵੱਖ ਬਰਾਂਚਾਂ 'ਚ ਵਧੀਆਂ ਢੰਗ ਨਾਲ ਜ਼ਿੰਮੇਵਾਰੀ ਨਿਭਾਈ ਗਈ | ਜਿਸ ਨੇ ਹਮੇਸ਼ਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰੇਕ ਵਿਅਕਤੀ ਦਾ ਕੰਮ ਕੀਤਾ | ਕਿਸੇ ਵੀ ਵਿਅਕਤੀ ਨੂੰ ਕਦੇ ਕਿਸੇ ਕੰਮ ਤੋਂ ਇਨਕਾਰ ਨਹੀਂ ਕੀਤਾ ਗਿਆ | ਗੱਟੂ ਦੇ ਮਿਲਾਪੜੇ ਸੁਭਾਅ ਕਰਦੇ ਹਰੇਕ ਵਿਅਕਤੀ ਅਧਿਕਾਰੀਆਂ ਕੋਲ ਜਾਣ ਤੋਂ ਪਹਿਲਾਂ ਉਨ੍ਹਾਂ ਕੋਲ ਆਪਣੇ ਕੰਮ ਲਿਆਉਂਦੇ ਸਨ | ਵੱਖ ਵੱਖ ਸਿਆਸੀ ਆਗੂਆਂ ਦੇ ਨਾਲ ਭਾਰਤੀਆ ਮਿਸ਼ਨ ਅੰਬੇਡਕਰ ਦੇ ਰਾਸ਼ਟਰੀ ਜਨਰਲ ਸਕੱਤਰ ਸੰਜੀਵ ਭਗਾਨੀਆ ਤੇ ਰਾਸ਼ਟਰੀ ਸਫ਼ਾਈ ਕਰਮਚਾਰੀ ਮਹਾਸੰਘ ਦੇ ਪੰਜਾਬ ਪ੍ਰਭਾਰੀ ਰਣਜੀਵ ਕੁਮਾਰ ਨੇ ਅਨਿਲ ਕੁਮਾਰ ਸ਼ਰਮਾ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਹਾਜ਼ਰੀਨ ਨੇ ਅਨਿਲ ਕੁਮਾਰ ਸ਼ਰਮਾ ਦੀ ਲੰਬੀ, ਇਮਾਨਦਾਰ ਅਤੇ ਸਰਾਹਣਯੋਗ ਸੇਵਾ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਅਨਿਲ ਕੁਮਾਰ ਨੇ ਆਪਣੇ ਯਾਦਗਾਰੀ ਸਨਮਾਨ ਲਈ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਣਗੇ | ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਵਿਕਾਸ ਮਹਿਤਾ, ਕੌਂਸਲਰ ਜਤਿੰਦਰ ਪਾਠਕ, ਸੰਦੀਪ ਸਿੰਘ ਜੇਈ, ਭਾਜਪਾ ਆਗੂ ਅਨਿਲ ਦੱਤ ਫੱਲੀ, ਜਤਿੰਦਰ ਦੇਵਗਨ, ਕੌਂਸਲਰ ਅਮਰੀਸ਼ ਕਾਲੀਆ, ਕੌਂਸਲਰ ਸੁਖਮਨਜੀਤ ਸਿੰਘ, ਕੌਂਸਲਰ ਪਤੀ ਹਰਜੀਤ ਸਿੰਘ ਭਾਟੀਆ, ਕੌਂਸਲਰ ਰਵਿੰਦਰ ਸਿੰਘ ਬੱਬੂ, ਕੌਂਸਲਰ ਹਰਦੀਪ ਸਿੰਘ ਨੀਨੂੰ, ਕੌਂਸਲਰ ਪਤੀ ਰਣਬੀਰ ਸਿੰਘ ਕਾਕਾ, ਰਾਜਪਾਲ ਸਿੰਘ ਰਾਜਾ ਸੰਧੂ, ਬੱਲੀ ਖੰਨਾ, ਅਰਵਿੰਦਰ ਕੁਮਾਰ ਬਿੱਟੂ, ਜਸਕੰਵਰ ਸਿੰਘ, ਹਰਵਿੰਦਰ ਸਿੰਘ ਨੰਨੂੰ, ਜਸਵਿੰਦਰ ਸਿੰਘ ਜੱਸਾ, ਜਸਪਾਲ ਸਿੰਘ ਕੰਗ, ਗ਼ਰੀਬ ਦਾਸ, ਸਮਸ਼ੇਰ ਸ਼ਰਮਾ, ਮਹਾਂਸੰਘ ਦੇ ਵਾਈਸ ਪ੍ਰਧਾਨ ਹਰਪਾਲ ਸਿੰਘ, ਕੁਲਵਿੰਦਰ ਸਿੰਘ, ਚੰਚਲ ਕੁਮਾਰ, ਰਾਜ਼ੇਸ ਕੌਂਸਲ, ਕੇਸਰ ਸਿੰਘ, ਆਸ਼ੂ ਕੁਮਾਰ, ਮੋਨੂੰ, ਵਿੱਕੀ, ਸੋਨੀ, ਉਤਮ ਸ਼ਰਮਾ, ਅਮਨ ਕੁਮਾਰ, ਅਮਰਜੀਤ ਸਿੰਘ, ਹਰਦੀਪ ਕੁਮਾਰ, ਦਰਸ਼ਨ ਕੁਮਾਰ, ਦਵਿੰਦਰ ਸਿੰਘ, ਕਿ੍ਸ਼ਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਜਨ ਸੰਵਾਦ' ਸਮਾਗਮ ਦੌਰਾਨ ਮੰਤਰੀ ਸੌਂਦ ਨੇ ਗਿਣਾਈਆਂ ਪੰਜਾਬ ਸਰਕਾਰ ਦੀਆਂ 4 ਸਾਲਾਂ ਦੀਆਂ ਪ੍ਰਾਪਤੀਆਂ ਅਗਲੀ ਖ਼ਬਰ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਮਾਮਲੇ ਵਿਚ ਕਾਂਗਰਸ ਤੇ ਇਲਾਕਾ ਨਿਵਾਸੀਆਂ ਨੇ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।