ਖੰਨਾ, 29 ਮਾਰਚ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਦਿਨ ਦਿਹਾੜੇ ਗਲੀਆਂ 'ਚ ਖੜੇ ਮੋਟਰਸਾਈਕਲਾਂ ਦੀਆਂ ਚੋਰੀਆਂ ਸ਼ੁਰੂ ਹੋ ਗਈਆਂ ਹਨ | ਚੋਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇੜਿਓਾ, ਮਾਤਾ ਰਾਣੀ ਮੁਹੱਲੇ ਵਿਚ ਸਥਿਤ ਇੰਟਰਨੈਸ਼ਨਲ ਭੰਗੜਾ ਕੋਚ ਬਲਵਿੰਦਰ ਗੁਰੂ ਦੇ ਦਫ਼ਤਰ ਦੇ ਬਾਹਰ ਖੜਾ ਕੀਤਾ ਪਲੈਟੀਨਾ ਮੋਟਰਸਾਈਕਲ ਪੀ. ਬੀ. 10 ਡੀ. ਯੂ. 9063 ਚੋਰੀ ਕਰ ਕੇ ਫ਼ਰਾਰ ਹੋ ਗਿਆ | ਬਲਵਿੰਦਰ ਗੁਰੂ ਨੇ ਜਿਸ ਦੀ ਸ਼ਿਕਾਇਤ ਥਾਣਾ ਸਿਟੀ 2 'ਚ ਕਰ ਦਿੱਤੀ ਹੈ |