15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਹਜ਼ਾਰਾਂ ਮੁਲਾਜ਼ਮ ਤੇ ਪੈਨਸ਼ਨਰ 9 ਨੂੰ ਬਜਟ ਸੈਸ਼ਨ ਦੌਰਾਨ ਸਰਕਾਰ ਦਾ ਭਾਂਡਾ ਚੁਰਾਹੇ ਭੰਨਣਗੇ

ਅਜੀਤ ਡੈਸਕ 07-03-2026
ਮਲੌਦ, 6 ਮਾਰਚ (ਸਹਾਰਨ ਮਾਜਰਾ) -ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਮਲੌਦ ਦੀ ਮਹੀਨਾਵਾਰ ਮੀਟਿੰਗ ਬਲਦੇਵ ਕਿ੍ਸ਼ਨ (ਸਾਬਕਾ ਮੁੱਖ ਅਧਿਆਪਕ) ਦੀ ਪ੍ਰਧਾਨਗੀ ਹੇਠ ਬਾਹਰਲੇ ਸ਼ਿਵ ਮੰਦਰ ਮਲੌਦ ਵਿਖੇ ਹੋਈ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਗਰੂਪ ਸਿੰਘ ਕੂਹਲੀ, ਦਲਬਾਰਾ ਸਿੰਘ ਉਕਸੀ, ਪਿ੍ੰ. ਜਗਜੀਤ ਸਿੰਘ ਰਾਮਗੜ੍ਹ ਸਰਦਾਰਾਂ ਅਤੇ ਕਰਨੈਲ ਸਿੰਘ ਮਲੌਦ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਆਪਣੇ ਦਾਅਵਿਆਂ ਅਤੇ ਵਾਅਦਿਆਂ ਤੇ ਖਰੀ ਨਹੀਂ ਉੱਤਰੀ, ਸਗੋਂ ਨਿੱਤ ਝੂਠੇ ਬਿਆਨ ਦੇ ਕੇ ਗੁਮਰਾਹ ਕਰ ਰਹੀ ਹੈ¢ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਧੱਕਾ, ਧੋਖਾ ਅਤੇ ਡੰਗ ਟਪਾਊ ਨੀਤੀਆਂ ਅਨੁਸਾਰ ਵਿਵਹਾਰ ਕੀਤਾ ਜਾ ਰਿਹਾ ਹੈ¢ ਪੁਰਾਣੀ ਪੈਨਸ਼ਨ ਸਕੀਮ ਅਜੇ ਤੱਕ ਲਾਗੂ ਨਾ ਕਰ ਕੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ¢ ਇਕਾਈ ਪ੍ਰਧਾਨ ਬਲਦੇਵ ਕਿ੍ਸ਼ਨ ਨੇ ਕਿਹਾ ਕਿ ਪੈਨਸ਼ਨਰਾਂ ਲਈ ਪੇਅ ਕਮਿਸ਼ਨ ਵਲੋਂ ਸਿਫ਼ਾਰਸ਼ ਕੀਤੇ 2.59 ਗੁਣਾਂਕ ਨਾਲ ਪੈਨਸ਼ਨਾਂ ਸੋਧਣ ਦੇ ਫ਼ਾਰਮੂਲੇ ਨੂੰ ਲਾਗੂ ਨਾ ਕਰ ਕੇ ਸਿੱਧੇ ਤੌਰ 'ਤੇ ਧੱਕਾ ਕੀਤਾ ਜਾ ਰਿਹਾ ਹੈ¢ ਡੀ.ਏ ਦੇ ਬਣਦੇ ਬਕਾਏ ਅਤੇ ਬਣਦੀਆਂ ਕਿਸ਼ਤਾਂ ਦੇਣ ਲਈ ਦੇਰੀ ਕਰ ਕੇ ਸਰਕਾਰ ਚੋਣਾਂ ਦਾ ਸਮਾਂ ਨਜ਼ਦੀਕ ਲਿਆ ਰਹੀ ਹੈ¢ ਸਰਕਾਰ
ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 158 ਮਹੀਨਿਆਂ ਦਾ ਬਣਦਾ ਬਕਾਇਆ ਅਤੇ ਡੀ.ਏ ਦੀਆਂ 16% ਦੀਆਂ ਪੰਜ ਕਿਸ਼ਤਾਂ ਦੱਬੀ ਬੈਠੀ ਹੈ¢ ਅਖੀਰ ਵਿਚ ਪ੍ਰਧਾਨ ਬਲਦੇਵ ਕਿ੍ਸ਼ਨ ਨੇ ਕਿਹਾ ਕਿ ਸਰਕਾਰ ਨੇ ਪੈਨਸ਼ਨਰ ਮਹਾਂ ਸਿੰਘ ਨੂੰ ਮੰਗਾਂ ਦੇ ਹੱਲ ਲਈ ਸੱਤ ਵਾਰ ਮੀਟਿੰਗ ਦਾ ਸੱਦਾ ਦੇ ਕੇ ਮੁੱਕਰ ਗਈ ਹੈ ਅਤੇ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ¢ ਇਸ ਤੋਂ ਜਾਪਦਾ ਹੈ ਆਪ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਵੀ ਜ਼ਿਆਦਾ ਝੂਠੀ ਸਰਕਾਰ ਹੈ¢ ਉਨ੍ਹਾਂ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਸ਼ਾਮਲ ਹੋਣ
ਲਈ 9 ਮਾਰਚ ਨੂੰ ਤਿਆਰ ਰਹਿਣ ਲਈ ਪ੍ਰੇਰਿਆ¢ ਇਸ ਮੀਟਿੰਗ ਵਿਚ ਪੈਨਸ਼ਨਰਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ¢ ਉਨ੍ਹਾਂ ਅੱਗੇ ਦੱਸਿਆ ਕਿ 9 ਮਾਰਚ ਦੀ ਰੈਲੀ ਲਈ ਬੱਸ ਸਟੈਂਡ ਮਲੌਦ ਤੋਂ ਸਵੇਰੇ ਸਹੀ 9 ਵਜੇ ਬੱਸ ਮੁਹਾਲੀ ਲਈ ਰਵਾਨਾ ਹੋਵੇਗੀ¢ ਇਸ ਲਈ ਸਾਰੇ ਸਾਥੀ ਸਮੇਂ ਤੇ ਪੁੱਜ ਜਾਣ¢ ਮੀਟਿੰਗ ਵਿੱਚ ਮਾ.ਮਲਕੀਤ ਸਿੰਘ ਸਹਾਰਨ ਮਾਜਰਾ, ਮੇਜਰ ਸਿੰਘ, ਬੁੱਧ ਸਿੰਘ, ਲਛਮਣ ਸਿੰਘ, ਕਾਂਸ਼ੀ ਰਾਮ, ਜੀਤ ਸਿੰਘ, ਪ੍ਰੇਮ ਪ੍ਰਕਾਸ਼, ਸੱਤ ਪਾਲ, ਕਰਨੈਲ ਸਿੰਘ, ਡਾ.ਕਰਨੈਲ ਸਿੰਘ ਕਾਲੀਆ, ਮਹਿੰਦਰ ਸਿੰਘ, ਦਰਸ਼ਨ ਸਿੰਘ, ਭਜਨ ਸਿੰਘ, ਰਘਵਿੰਦਰ ਸਿੰਘ, ਰਣਜੀਤ ਸਿੰਘ, ਸਕਿੰਦਰ ਸਿੰਘ, ਰਾਜ ਸਿੰਘ, ਕਰਤਾਰ ਸਿੰਘ, ਸੁਖਦੇਵ ਸਿੰਘ, ਅਜਮੇਰ ਸਿੰਘ, ਅਵਤਾਰ ਸਿੰਘ, ਹਾਕਮ ਸਿੰਘ, ਸੁਖਵਿੰਦਰ ਸਿੰਘ, ਰਾਮਜੀਤ ਸਿੰਘ, ਭੁਪਿੰਦਰ ਸਿੰਘ, ਦਵਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਨਾਰੰਗ ਸਿੰਘ, ਸ਼ੇਰ ਸਿੰਘ, ਸੁਰਿੰਦਰ ਕੌਰ, ਗੁਰਮੇਲ ਕੌਰ, ਜਸਮੇਲ ਕੌਰ, ਸੁਰਜੀਤ ਕੌਰ, ਰਣਜੀਤ ਕੌਰ, ਸੱਤਿਆ, ਪਰਮਜੀਤ ਕੌਰ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਹਿਊਮਨ ਪੈਪੀਲੋਮਾ ਵਾਇਰਸ ਰੋਕੂ ਟੀਕਾਕਰਨ ਦੀ ਸ਼ੁਰੂਆਤ ਅਗਲੀ ਖ਼ਬਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਦੇ ਸੰਬੰਧ ਵਿਚ ਗੁ. ਸ਼੍ਰੀ ਦਮਦਮਾ ਸਾਹਿਬ ਪਿੰਡ ਘੁਡਾਣੀ ਕਲ੍ਹਾਂ ਵਿਖੇ ਸਮਾਗਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।