13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਕੈਂਪ ਲਗਾਇਆ

ਅਜੀਤ ਡੈਸਕ 04-03-2026
ਕੁਹਾੜਾ, 3 ਮਾਰਚ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਕੁਹਾੜਾ ਵਿਖੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਆਪ ਆਗੂ ਯਾਦਵਿੰਦਰ ਸਿੰਘ ਦੇ ਗ੍ਰਹਿ ਅਸਥਾਨ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ 7 ਰੋਜ਼ਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਪਿੰਡ ਵਾਸੀਆਂ ਵਲੋਂ ਭਾਰੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਆਪਣੇ ਕਾਰਡ ਬਣਵਾਏ ਗਏ | ਇਸ ਮੌਕੇ ਸਰਕਾਰੀ ਖੰਡ ਮਿਲ ਬੁੱਢੇਵਾਲ ਦੇ ਚੇਅਰਮੈਨ ਜ਼ੋਰਾਵਰ ਸਿੰਘ ਮੁੰਡੀਆਂ, ਪੀ. ਏ. ਰਸ਼ਪਾਲ ਸਿੰਘ, ਪੀ. ਏ. ਇਕਬਾਲ ਸਿੰਘ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ ਗਈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਚੋਣਾਂ ਦੌਰਾਨ ਕੀਤਾ ਹਰ ਇਕ ਵਾਅਦਾ ਪੂਰਾ ਕਰ ਲਈ ਬਚਨ ਵੱਧ ਹੈ | ਇਸ ਮੌਕੇ ਅਧਿਕਾਰੀ ਸੁਰਿੰਦਰ ਕੁਮਾਰ, ਭੁਪਿੰਦਰਜੀਤ ਸਿੰਘ, ਬਲਵੀਰ ਸਿੰਘ ਬੱਬੂ ਕੁਹਾੜਾ, ਰਣਤੇਜ ਸਿੰਘ ਰਾਣਾ, ਬਿੰਦਰ ਸਿੰਘ ਗਰਚਾ, ਜਗਰਾਜ ਸਿੰਘ, ਅਮਰਜੀਤ ਸਿੰਘ, ਸੋਨੂੰ ਗਰਚਾ, ਦਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਇਆ ਦੇਵੀ ਗੋਇਲ ਸਕੂਲ ਵਿਖੇ ਅਥਲੈਟਿਕਸ ਮੀਟ ਕਰਵਾਈ ਅਗਲੀ ਖ਼ਬਰ ਉਜਾਗਰ ਸਿੰਘ ਦੀ ਪੁਸਤਕ 'ਪਿੰਡ ਕੱਦੋਂ ਦੇ ਵਿਰਾਸਤੀ ਰੰਗ' ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।