07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬੀ.ਕੇ.ਯੂ. ਡਕੌਂਦਾ ਦੇ ਆਗੂਆਂ ਵਲੋਂ ਐੱਸ.ਡੀ.ਐੱਮ ਨਾਲ ਮੀਟਿੰਗ

ਅਜੀਤ ਡੈਸਕ 22-02-2026
ਰਾਏਕੋਟ, 21 ਫਰਵਰੀ (ਸੁਸ਼ੀਲ)-ਪਿਛਲੇ ਲੰਬੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਅਗਵਾਈ ਹੇਠ ਪਿੰਡ ਰਾਮਗੜ੍ਹ ਸਿਵੀਆ, ਬੋਪਾਰਾਏ ਖੁਰਦ ਅਤੇ ਚੱਕ ਭਾਈਕਾ ਦੇ ਕਿਸਾਨਾਂ ਵਲੋਂ ਬੱਲੋਵਾਲ ਤੋਂ ਬਠਿੰਡਾ ਗਰੀਨ ਫੀਲਡ ਹਾਈਵੇ ਲਈ ਐਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਸੰਬੰਧੀ ਮੰਗਾਂ ਨੂੰ ਲੈ ਕੇ ਪਿੰਡ ਰਾਮਗੜ੍ਹ ਸਿਵੀਆ ਵਿਖੇ ਚੱਲ ਰਹੇ ਅਣ-ਮਿੱਥੇ ਸਮੇਂ ਦੇ ਧਰਨੇ ਦੇ ਸਬੰਧ ਵਿਚ ਕਿਸਾਨਾਂ ਦੇ ਵਫਦ ਨੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈਕਾ ਦੀ ਅਗਵਾਈ ਹੇਠ ਐੱਸ.ਡੀ.ਐੱਮ ਰਾਏਕੋਟ ਮੈਡਮ ਪਾਇਲ ਗੋਇਲ ਨਾਲ ਮੀਟਿੰਗ ਕੀਤੀ | ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਬਜ਼ੇ ਦੇ ਅਧਾਰ ਕਾਸ਼ਤਕਾਰ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ | ਦੂਸਰਾ ਹਾਈਵੇ ਬਣਾਉਣ ਵਾਲੇ ਠੇਕੇਦਾਰਾਂ ਦੇ ਮਿੱਟੀ ਢੋਅ ਰਹੇ ਟਿੱਪਰਾਂ ਵਲੋਂ ਇਲਾਕੇ ਦੇ ਪਿੰਡਾਂ ਵਿਚ ਕੀਤੇ ਜਾ ਰਹੇ ਨੁਕਸਾਨ ਸੰਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਅਤੇ ਠੇਕੇਦਾਰਾਂ ਵਲੋਂ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਦਾ ਵੀ ਮੁੱਦਾ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਿਆ | ਇਸ ਦੌਰਾਨ ਕਿਸਾਨ ਆਗੂਆਂ ਪ੍ਰਸ਼ਾਸਨ ਨੂੰ ਚਿਤਾਵਨੀਂ ਦਿੰਦਿਆਂ ਆਖਿਆ ਕਿ ਜੇਕਰ ਪ੍ਰਸ਼ਾਸਨ ਵਲੋਂ ਟਾਲ-ਮਟੋਲ ਦੀ ਨੀਤੀ ਹੀਂ ਅਪਣਾਈ ਗਈ ਤਾਂ ਇਹ ਅਣ-ਮਿੱਥੇ ਸਮੇਂ ਦਾ ਧਰਨਾ ਐੱਸ.ਡੀ.ਐੱਮ ਦਫ਼ਤਰ ਰਾਏਕੋਟ ਵਿਖੇ ਤਬਦੀਲ ਕਰ ਦਿੱਤਾ ਜਾਵੇਗਾ | ਮੀਟਿੰਗ ਦੌਰਾਨ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਮਾਲਪੁਰਾ, ਪ੍ਰਧਾਨ ਜਗਦੇਵ ਸਿੰਘ ਰਾਮਗੜ੍ਹ ਸਿਵੀਆ, ਹਰਪ੍ਰੀਤ ਸਿੰਘ ਬੋਪਾਰਾਏ ਖੁਰਦ, ਜਗਦੀਪ ਸਿੰਘ ਕਾਲਾ ਸਿਵੀਆ, ਗੁਰਦੇਵ ਸਿੰਘ ਬੋਪਾਰਾਏ ਖੁਰਦ, ਕੇਵਲ ਸਿੰਘ ਬੋਪਾਰਾਏ ਖੁਰਦ, ਸਾਧੂ ਸਿੰਘ ਚੱਕ ਭਾਈਕਾ, ਹਰਮਿੰਦਰ ਸਿੰਘ ਬੋਪਾਰਾਏ ਖੁਰਦ, ਅਮਨਦੀਪ ਸਿੰਘ ਸੋਨੀ ਸਿਵੀਆ, ਬਲਵਿੰਦਰ ਸਿੰਘ ਰਾਏ ਚੱਕ ਭਾਈਕਾ, ਕੁਲਵੰਤ ਸਿੰਘ ਚੱਕ ਭਾਈ ਕਾ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਵਲੋਂ ਧਾਰਮਿਕ ਮੁਕਾਬਲਿਆਂ 'ਚ ਓਵਰਆਲ ਟਰਾਫ਼ੀ 'ਤੇ ਕਬਜ਼ਾ ਅਗਲੀ ਖ਼ਬਰ ਸੇਂਟ ਮਹਾਪ੍ਰਗਿਆ ਸਕੂਲ ਜਗਰਾਉਂ ਵਿਖ਼ੇ ਅਧਿਆਪਕਾਂ ਲਈ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।