06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗੱਲਾ ਮਜ਼ਦੂਰ ਯੂਨੀਅਨ ਹਲਕਾ ਵਿਧਾਇਕਾ ਦੀ ਰਿਹਾਇਸ਼ 'ਤੇ ਧਰਨੇ 'ਚ ਸ਼ਾਮਿਲ ਹੋਵੇਗੀ

ਅਜੀਤ ਡੈਸਕ 22-02-2026
ਜਗਰਾਉਂ, 21 ਫਰਵਰੀ (ਗੁਰਦੀਪ ਸਿੰਘ ਮਲਕ)-ਅਮਰੀਕਾ ਨਾਲ ਵਪਾਰ ਸਮਝੌਤਾ ਜਿਥੇ ਕਿਸਾਨੀ ਦੀ ਤਬਾਹੀ ਲਿਆਵੇਗਾ, ਉਥੇ ਵਿਦੇਸ਼ੀ ਅਨਾਜ ਦੀ ਆਮਦ ਕਾਰਨ ਮੰਡੀਆਂ ਬੰਦ ਹੋਣ ਨਾਲ ਮਜ਼ਦੂਰਾਂ ਦਾ ਰੁਜ਼ਗਾਰ ਵੀ ਖ਼ਤਮ ਹੋਵੇਗਾ | ਇਕ ਡੇਢ ਮਹੀਨਾ ਕਮਾ ਕੇ ਛੇ ਮਹੀਨੇ ਕਠਿਨਾਈ ਨਾਲ ਜੀਵਨ ਨੂੰ ਧੱਕਾ ਦੇਣ ਵਾਲੇ ਮਜ਼ਦੂਰ ਐਡਵਾਂਸ ਪੇਮੈਂਟ ਕਰਕੇ ਬਿਜਲੀ ਰੀਚਾਰਜ ਕਿਥੋਂ ਕਰਾਉਣਗੇ | ਪਾਰਲੀਮੈਂਟ ਵਿਚ ਪਾਸ ਹੋਣ ਜਾ ਰਿਹਾ ਬਿਜਲੀ ਐਕਟ ਗਰੀਬ ਵਰਗ ਤੋਂ ਬਿਜਲੀ ਦਾ ਹੱਕ ਖੋਹ ਲਵੇਗਾ | ਬਿਜਾਈ ਦਾ ਕੰਟਰੋਲ ਕਾਰਪੋਰੇਟ ਘਰਾਣਿਆਂ ਕੋਲ ਜਾਣ ਨਾਲ ਕਿਸਾਨ ਤਬਾਹ ਹੋਵੇਗਾ |ਇਹ ਵਿਚਾਰ ਚਰਚਾ ਅੱਜ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਗੱਲਾਂ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਕਹੀ | ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦੇਵ ਰਾਜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵਲੋਂ ਪੂਰੀ ਦੁਨੀਆਂ ਦੇ ਅਰਥਚਾਰੇ ਨੂੰ ਫਾਹੇ ਲਾਇਆ ਹੋਇਆ ਹੈ | ਭਾਵੇਂ ਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਟਰੰਪ ਦੇ ਟੈਰਿਫ਼ ਨੂੰ ਰੱਦ ਕਰਕੇ ਦੱਸ ਦਿੱਤਾ ਹੈ ਕਿ ਵਿਕਾਸਸ਼ੀਲ ਮੁਲਕਾਂ ਨੂੰ ਬਰਬਾਦ ਕਰਨ 'ਤੇ ਤੁਲਿਆ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਜਨੂੰਨੀ ਹਵਸ ਦਾ ਸ਼ਿਕਾਰ ਹੈ ਸੋ ਸੰਸਾਰ ਭਰ ਦੇ ਕਿਰਤੀ ਲੋਕਾਂ ਨਾਲ ਧ੍ਰੋਹ ਕਮਾ ਰਿਹਾ ਹੈ | ਮੀਟਿੰਗ ਵਿਚ ਸੰਯੁਕਤ ਕਿਸਾਨ ਅਤੇ ਮਜ਼ਦੂਰ ਮੋਰਚੇ ਵਲੋਂ ਸਥਾਨਕ ਹਲਕਾ ਵਿਧਾਇਕਾ ਦੇ ਘਰ ਅੱਗੇ ਦਿੱਤੇ ਜਾ ਰਹੇ ਵਿਸ਼ਾਲ ਧਰਨੇ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ | ਇਸ ਸਮੇਂ ਅਵਤਾਰ ਸਿੰਘ ਤਾਰੀ, ਸੋਨੂੰ ਚੌਧਰੀ, ਫਾਲਾ ਚੌਧਰੀ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਅਗਲੀ ਖ਼ਬਰ ਵੁੱਡਲੈਂਡ ਸਕੂਲ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਐਸ.ਓ.ਐਫ. ਓਲੰਪੀਆਡ ਪ੍ਰੀਖਿਆ 'ਚ ਜਿੱਤੇ 109 ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।