05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਦੇ ਵਿਦਿਆਰਥੀਆਂ ਵਲੋਂ ਮਨਮੋਹਕ ਪ੍ਰੈਜ਼ੈਂਟੇਸ਼ਨ ਸਮਾਰੋਹ

ਅਜੀਤ ਡੈਸਕ 22-02-2026
ਸਾਹਨੇਵਾਲ, 21 ਫਰਵਰੀ (ਅਮਰਜੀਤ ਸਿੰਘ ਮੰਗਲੀ/ਹਨੀ ਚਾਠਲੀ)-ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਦੇ ਪ੍ਰੈਪ ਅਤੇ ਪ੍ਰੈਪ-1 ਦੇ ਵਿਦਿਆਰਥੀਆਂ ਵਲੋਂ ਮਨਮੋਹਕ ਪ੍ਰੈਜ਼ੈਂਟੇਸ਼ਨ ਸਮਾਰੋਹ ਪੇਸ਼ ਕੀਤਾ ਗਿਆ | ਪੇਸ਼ਕਾਰੀ ਦੌਰਾਨ ਸਕੂਲ ਵਲੋਂ ਬੱਚਿਆਂ ਦੇ ਸਟੇਜ ਡਰ ਨੂੰ ਦੂਰ ਕਰਨ, ਸੰਚਾਰ ਹੁਨਰ ਵਿਕਸਤ ਕਰਨ ਅਤੇ ਅਕਾਦਮਿਕ ਸੈਸ਼ਨ ਦੌਰਾਨ ਸਿੱਖੀਆਂ ਗੱਲਾਂ ਨੂੰ ਵਿਸ਼ਵਾਸ ਨਾਲ ਪ੍ਰਗਟ ਕਰਨ ਦਾ ਮੌਕਾ ਦੇਣ ਲਈ ਕੀਤਾ ਗਿਆ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਬੀ. ਕੇ. ਅਨੇਜਾ ਅਤੇ ਸਵਾਤੀ ਅਨੇਜਾ ਦੇ ਨਾਲ ਪਿ੍ੰਸੀਪਲ ਸ਼ਾਲਿਨੀ ਖੁੱਲਰ ਵੀ ਮੌਜੂਦ ਸਨ | ਪਿ੍ੰਸੀਪਲ ਨੇ ਸਕੂਲ ਮੈਨੇਜਮੈਂਟ ਦੇ ਮੈਂਬਰਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਸਵਾਗਤੀ ਗੀਤ ਨਾਲ ਹੋਈ | ਛੋਟੇ ਬੱਚਿਆਂ ਨੇ ਆਤਮਵਿਸ਼ਵਾਸ ਨਾਲ ਸਟੇਜ 'ਤੇ ਵੱਖ-ਵੱਖ ਗਤੀਵਿਧੀਆਂ ਪੇਸ਼ ਕੀਤੀਆਂ | ਮੈਨੇਜਿੰਗ ਡਾਇਰੈਕਟਰ ਸਵਾਤੀ ਅਨੇਜਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨੌਜਵਾਨ ਮਨਾਂ ਨੂੰ ਪਾਲਣ ਅਤੇ ਭਵਿੱਖ ਲਈ ਮਜ਼ਬੂਤ ਨੀਂਹ ਰੱਖਣ 'ਚ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਬਜ਼ੁਰਗ ਟਕਸਾਲੀ ਕਾਂਗਰਸੀ ਆਗੂ ਅਮਰਜੀਤ ਸਿੰਘ ਜਟਾਣਾ ਦਾ ਦਿਹਾਂਤ ਅਗਲੀ ਖ਼ਬਰ ਕੋਟਾਂ ਕਾਲਜ ਵਿਖੇ ਸਾਕਾ ਸ੍ਰੀ ਨਨਕਾਣਾ ਸਾਹਿਬ ਅਤੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।