16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮੁਕਤੀ ਧਾਮ ਸ਼ਿਵ ਧਾਮ ਮੰਦਰ ਦੀ ਸਾਲਾਨਾ ਮੀਟਿੰਗ -ਪਵਨ ਅਰੋੜਾ ਪ੍ਰਧਾਨ ਅਤੇ ਸੁਸ਼ੀਲ ਲੂਥਰਾ ਚੇਅਰਮੈਨ ਚੁਣੇ

ਅਜੀਤ ਡੈਸਕ 03-02-2026
ਮਾਛੀਵਾੜਾ ਸਾਹਿਬ, 2 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਕੁਹਾੜਾ ਰੋਡ 'ਤੇ ਸਥਿਤ ਮਾਲਵਾ ਚੌਂਕ ਵਿਚ ਮੁਕਤੀ ਧਾਮ ਸ਼ਿਵ ਮੰਦਿਰ ਦੀ ਸਲਾਨਾ ਮੀਟਿੰਗ ਹੋਈ | ਜਿਸ ਵਿਚ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ | ਸਰਬਸੰਮਤੀ ਨਾਲ ਸੁਸ਼ੀਲ ਲੂਥਰਾ ਨੂੰ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਅਤੇ ਪਵਨ ਅਰੋੜਾ ਨੂੰ ਪ੍ਰਧਾਨ ਚੁਣ ਲਿਆ ਗਿਆ | ਇਸ ਤੋਂ ਇਲਾਵਾ ਰਾਕੇਸ਼ ਟਕਿਆਰ ਨੂੰ ਮੀਤ ਪ੍ਰਧਾਨ, ਪ੍ਰਮੋਦ ਚੋਪੜਾ ਨੂੰ ਸਲਾਹਕਾਰ ਤੇ ਪਵਨ ਬਤਰਾ ਨੂੰ ਕੈਸ਼ੀਅਰ, ਰਣਜੀਤ ਸਿੰਘ ਨੂੰ ਕਮੇਟੀ ਦਾ ਮੁੱਖ ਸਕੱਤਰ ਅਤੇ ਪੁਜਾਰੀ ਪ੍ਰਵੇਸ਼ ਮੇਦੁਰੀ, ਸ਼ਿਵ ਚਰਨ ਸ਼ਰਮਾ, ਭੂਸ਼ਨ ਚਾਨਣਾ, ਸੰਜੀਵ ਕੁਮਾਰ, ਰਾਹੁਲ ਸਪਰਾ, ਦਵਿੰਦਰ ਮਿੱਤਲ, ਰਜਿੰਦਰਪਾਲ ਸਿੰਘ, ਰਾਜੇਸ਼ ਪਰੂਥੀ, ਸਾਹਿਲ ਪਰੂਥੀ, ਸੋਨੂੰ ਪਸਰੀਚਾ, ਮੋਹਿਤ ਜੈਨ ਅਤੇ ਮੁਕੇਸ਼ ਸਚਦੇਵਾ ਨੂੰ ਮੈਂਬਰ ਚੁਣ ਲਿਆ ਗਿਆ | ਇਸ ਤੋਂ ਇਲਾਵਾ ਮੀਟਿੰਗ 'ਚ ਸ਼ਿਵਰਾਤਰੀ ਉਤਸਵ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਹ ਤਿਉਹਾਰ ਉਤਸ਼ਾਹ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਗਿਆ |
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ 'ਚ ਭਾਈ ਗੁਰਪ੍ਰੀਤ ਸਿੰਘ ਨੇ ਕੀਤੀ ਕਥਾ ਅਗਲੀ ਖ਼ਬਰ ਖੇਡਾਂ ਨਾਲ ਜੋੜਨ ਲਈ ਗੱਲਾਂ ਨਹੀਂ, ਠੋਸ ਉਪਰਾਲਿਆਂ ਦੀ ਜ਼ਰੂਰਤ -ਰਜਿੰਦਰ ਸਿੰਘ ਯੂ. ਐਸ. ਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।