02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਇਕੱਤਰ ਕੇਂਦਰ ਭੈਣੀ ਬੜਿੰਗਾ ਬਣਾਉਣਾ ਸ਼ਲਾਘਾਯੋਗ ਉਪਰਾਲਾ-ਢਿੱਲੋਂ

ਅਜੀਤ ਡੈਸਕ 25-01-2026
ਕੁਹਾੜਾ, 24 ਜਨਵਰੀ (ਸੰਦੀਪ ਸਿੰਘ ਕੁਹਾੜਾ)-ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਯੂਨੀਅਨ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਅਤੇ ਕੰਟਰੋਲਰ ਪ੍ਰੀਖਿਆਵਾਂ ਲਵਿਸ਼ ਚਾਵਲਾ ਨੂੰ ਜਾਣੂ ਕਰਵਾਇਆ ਗਿਆ ਕਿ ਰਾਏਕੋਟ ਖੇਤਰ ਵਿਚ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੱਤਰੀਆਂ ਜਮਾਂ ਕਰਾਉਣ ਵਿਚ ਅਧਿਆਪਕ ਵਰਗ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜ਼ਿਲ੍ਹਾ ਲੁਧਿਆਣਾ ਵਿਚ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਪ੍ਰੀਖਿਆਵਾਂ ਦੀਆਂ ਉੱਤਰ ਪੱਤਰੀਆਂ ਜਮਾਂ ਕਰਵਾਉਣ ਲਈ 5 ਇਕੱਤਰ ਕੇਂਦਰ ਖੇਤਰੀ ਡਿਪੂ ਲੁਧਿਆਣਾ, ਕੁਹਾੜਾ, ਸਮਰਾਲਾ, ਖੰਨਾ ਅਤੇ ਜਗਰਾਉਂ ਸਨ, ਜਿਸ ਕਾਰਨ ਰਾਏਕੋਟ ਨੇੜਲੇ ਸਕੂਲ ਮੁਖੀਆਂ ਨੂੰ ਇਕੱਤਰ ਕੇਂਦਰ ਦੂਰ ਹੋਣ ਕਰ ਕੇ ਸੁਰੱਖਿਅਤ ਉੱਤਰ ਪੱਤਰੀਆਂ ਸਮੇਂ ਸਿਰ ਜਮਾਂ ਕਰਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਯੂਨੀਅਨ ਆਗੂਆਂ ਦੇ ਧਿਆਨ ਵਿਚ ਆਉਣ 'ਤੇ ਯੂਨੀਅਨ ਆਗੂ ਕਮਿੱਕਰ ਸਿੰਘ ਭੈਣੀ ਦਰੇੜਾ ਦੇ ਤਾਲਮੇਲ ਸਦਕਾ ਅਤੇ ਧਰਮਪਾਲ ਸਿੰਘ ਸਕੂਲ ਮੁਖੀ ਭੈਣੀ ਬੜਿੰਗਾ ਦੇ ਸਹਿਯੋਗ ਨਾਲ ਨਵਾਂ ਇਕੱਤਰ ਕੇਂਦਰ ਭੈਣੀ ਬੜਿੰਗਾ ਜ਼ਿਲ੍ਹਾ ਲੁਧਿਆਣਾ ਨੂੰ ਮਿਲਿਆ | ਯੂਨੀਅਨ ਆਗੂ ਅਮਰਜੀਤ ਸਿੰਘ ਘੁਡਾਣੀ ਸਲਾਹਕਾਰ, ਹਰਭਜਨ ਸਿੰਘ ਢਿੱਲੋਂ, ਦਵਿੰਦਰ ਸਿੰਘ ਗੁਰੂ, ਦਵਿੰਦਰ ਸਿੰਘ ਸਮਰਾਲਾ, ਮਨਦੀਪ ਸਿੰਘ ਸੇਖੋਂ, ਅਲਬੇਲ ਸਿੰਘ ਪੁੜੈਣ, ਹਰਪ੍ਰੀਤ ਸਿੰਘ ਸਾਹਨੇਵਾਲ, ਜਸਪਾਲ ਸਿੰਘ ਨੇ ਬੋਰਡ ਦਾ ਇਕੱਤਰ ਕੇਂਦਰ ਬਣਾਉਣ 'ਤੇ ਕਿਹਾ ਕਿ ਇਸ ਨਾਲ ਅਧਿਆਪਕ ਵਰਗ ਨੂੰ ਕਾਫੀ ਰਾਹਤ ਮਿਲੇਗੀ | ਯੂਨੀਅਨ ਪ੍ਰਧਾਨ ਢਿੱਲੋਂ ਨੇ ਇਕੱਤਰ ਕੇਂਦਰ ਭੈਣੀ ਬੜਿੰਗਾ ਬਣਾਉਣ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |
ਪਿਛਲੀ ਖ਼ਬਰ ਰਾੜਾ ਸਾਹਿਬ-ਅਹਿਮਦਗੜ੍ਹ ਸੜਕ 'ਤੇ ਬਠਿੰਡਾ ਬਰਾਂਚ ਨਹਿਰ ਦਾ ਕਿਨਾਰਾ ਹਾਦਸਿਆਂ ਦੀ ਉਡੀਕ 'ਚ ਅਗਲੀ ਖ਼ਬਰ ਸਚਦੇਵਾ ਸਕੂਲ ਸਾਹਨੇਵਾਲ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।