03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਵਿਧਾਇਕ ਗਿਆਸਪੁਰਾ ਵਲੋਂ ਪਿੰਡ ਭੱਠਲ ਦੇ ਆਗੂਆਂ ਤੇ ਵਲੰਟੀਅਰਾਂ ਨਾਲ ਮੀਟਿੰਗ

ਅਜੀਤ ਡੈਸਕ 25-01-2026
ਦੋਰਾਹਾ, 24 ਜਨਵਰੀ (ਮਨਜੀਤ ਸਿੰਘ ਗਿੱਲ)-ਪਿੰਡ ਭੱਠਲ ਵਿਖੇ ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਪੁੱਜੇ | ਜਿੱਥੇ ਉਨ੍ਹਾਂ ਦਾ ਪਹੰੁਚਣ 'ਤੇ ਆਪ ਆਗੂਆਂ ਅਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਸਮੇਂ ਉਨ੍ਹਾਂ ਨਾਲ ਕਰਮਜੀਤ ਸਿੰਘ ਗਰੇਵਾਲ (ਰਾਜਗੜ੍ਹ) ਬਲਾਕ ਸੰਮਤੀ ਮੈਂਬਰ ਤੇ ਸਾਬਕਾ ਸਰਪੰਚ ਦਲਵਿੰਦਰ ਸਿੰਘ ਵੀ ਸਨ | ਇਸ ਸਮੇਂ ਵਿਧਾਇਕ ਗਿਆਸਪੁਰਾ ਨੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਵਿਕਾਸ ਦੇ ਮੁੱਦਿਆਂ, ਪਾਰਟੀ ਦੀਆਂ ਨੀਤੀਆਂ ਅਤੇ ਆਉਣ ਵਾਲੀਆਂ ਯੋਜਨਾਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਪਿੰਡ ਭੱਠਲ ਵਿਖੇ ਪਾਰਟੀ ਦੀ ਤਰੱਕੀ ਲਈ ਸਾਰਿਆ ਨੂੰ ਲਾਮਬੰਦ ਕੀਤਾ ਗਿਆ | ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਤਰੱਕੀ ਦੀਆਂ ਮੰਜ਼ਿਲਾਂ ਵੱਲ ਲਿਜਾਇਆ ਜਾ ਰਿਹਾ ਹੈ | ਇਸ ਸਮੇਂ ਹਲਕਾ ਗਿਆਸਪੁਰਾ ਤੇ ਸੰਮਤੀ ਮੈਂਬਰ ਕਰਮਜੀਤ ਸਿੰਘ ਨੂੰ ਸਾਬਕਾ ਸਰਪੰਚ ਪਰਵਿੰਦਰ ਸਿੰਘ ਦੀ ਅਗਵਾਈ ਵਿੱਚ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਜਤਿੰਦਰ ਕੌਰ ਸਰਪੰਚ ਭੱਠਲ, ਸਾਬਕਾ ਸਰਪੰਚ ਪਰਵਿੰਦਰ ਸਿੰਘ, ਅਮਰੀਕ ਸਿੰਘ ਪੰਚ, ਲਾਲਜੀਤ ਕੌਰ ਪੰਚ, ਦਮਨਜੀਤ ਕੌਰ ਪੰਚ, ਮਨਦੀਪ ਕੌਰ ਪੰਚ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ, ਮੇਜਰ ਸਿੰਘ ਰਫੀ, ਜਰਨੈਲ਼ ਸਿੰਘ, ਆਗਿਆਪਾਲ ਸਿੰਘ, ਹਰਜੀਤ ਸਿੰਘ, ਬਲਦੇਵ ਸਿੰਘ, ਬਹਾਦਰ ਸਿੰਘ, ਗੁਰਸੇਵਕ ਸਿੰਘ, ਰਣਜੀਥ ਸਿੰਘ, ਬਾਦਲ ਸਿੰਘ, ਕੁਲਵੰਤ ਸਿੰਘ, ਹੁਸ਼ਿਆਰ ਸਿੰਘ ਆਦਿ ਸਨ |
ਪਿਛਲੀ ਖ਼ਬਰ ਗ੍ਰੀਨ ਗਰੋਵ ਪਬਲਿਕ ਸਕੂਲ ਵਿਖੇ ਗਣਤੰਤਰ ਦਿਵਸ ਸਮਾਰੋਹ ਅਗਲੀ ਖ਼ਬਰ ਨਿਜ਼ਾਮਪੁਰ 'ਚ ਸੰਤ ਮਹਾਂਪੁਰਸ਼ਾਂ ਦੀ ਯਾਦ 'ਚ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।