03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਤੇ ਸਮਾਗਮ 5 ਤੋਂ 7 ਤੱਕ- ਭਾਈ ਮਨਪ੍ਰੀਤ ਸਿੰਘ

ਅਜੀਤ ਡੈਸਕ 25-01-2026
ਮਲੌਦ, 24 ਜਨਵਰੀ (ਸਹਾਰਨ ਮਾਜਰਾ)-ਸਿੱਖ ਕੌਮ ਦੇ ਵੱਡੇ ਘੱਲੂਘਾਰੇ ਦੇ 35000 ਹਜ਼ਾਰ ਮਹਾਨ ਸ਼ਹੀਦਾਂ ਦੀ ਯਾਦ ਵਿਚ ਸਾਲਾਨਾ ਇਕੋਤਰੀ ਸਮਾਗਮ ਗੁਰਦੁਆਰਾ ਸ਼ਹੀਦ ਸਿੰਘਾਂ ਪਿੰਡ ਜੋਗੀਮਾਜਰਾ ਕੁੱਪ ਕਲਾਂ ਵਿਖੇ ਮੁੱਖ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਕੁੱਪ ਕਲਾਂ ਸੰਪਰਦਾਇ ਸ਼੍ਰੀ ਮਸਤੂਆਣਾ ਸਾਹਿਬ ਦੇ ਵੱਡੇ ਉਪਰਾਲੇ ਸਦਕਾ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਹੋ ਗਏ ਹਨ | ਜਿਨ੍ਹਾਂ ਦੀ ਸਮਾਪਤੀ 7 ਫਰਵਰੀ ਸਨਿਚਰਵਾਰ ਨੂੰ ਹੋਵੇਗੀ | ਉਨ੍ਹਾਂ ਦੱਸਿਆ ਕਿ ਵਿਸ਼ਾਲ ਸਮਾਗਮਾਂ ਦੀ ਕੜੀ ਤਹਿਤ 5 ਫਰਵਰੀ ਦਿਨ ਵੀਰਵਾਰ ਨੂੰ ਸ਼੍ਰੀ ਅਖੰਡ ਪਾਠ ਆਰੰਭ ਹੋਣਗੇ | ਜਿਨ੍ਹਾਂ ਦੇ ਭੋਗ 7 ਫਰਵਰੀ ਨੂੰ ਸਵੇਰੇ 10 ਵਜੇ ਪਾਏ ਜਾਣਗੇ | 5 ਫਰਵਰੀ ਨੂੰ ਹੀ ਢਾਡੀ, ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ | 6 ਫਰਵਰੀ ਨੂੰ ਸੱਚਖੰਡ ਵਾਸੀ ਵੈਦ ਰੁਲਦਾ ਸਿੰਘ ਦੀ 10ਵੀਂ ਬਰਸੀ ਸੰਬੰਧੀ ਪਾਠ ਦੇ ਭੋਗ ਪਾਏ ਜਾਣਗੇ ਅਤੇ 7 ਫਰਵਰੀ ਨੂੰ ਸਾਰੇ ਪ੍ਰੋਗਰਾਮਾਂ ਦੀ ਸਮਾਪਤੀ ਹੋਵੇਗੀ | ਉਪਰੰਤ ਗੁਰਦੁਆਰਾ ਸਾਹਿਬ ਦੇ ਬਾਨੀ ਬ੍ਰਹਮਲੀਨ ਸੰਤ ਬਾਬਾ ਜੰਗ ਸਿੰਘ ਦੀ ਦੂਜੀ ਬਰਸੀ ਸੰਬੰਧੀ ਪਾਠਾਂ ਦੇ ਭੋਗ ਪਾਏ ਜਾਣਗੇ |
ਪਿਛਲੀ ਖ਼ਬਰ ਨਿਜ਼ਾਮਪੁਰ 'ਚ ਸੰਤ ਮਹਾਂਪੁਰਸ਼ਾਂ ਦੀ ਯਾਦ 'ਚ ਗੁਰਮਤਿ ਸਮਾਗਮ ਅਗਲੀ ਖ਼ਬਰ ਨੈਸ਼ਨਲ ਵੋਟਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।