19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪਿੰਡ ਪਪੜੌਦੀ ਵਿਖੇ ਸਾਲਾਨਾ ਜਪ-ਤਪ ਸਮਾਗਮ 25 ਨੂੰ-ਸੰਤ ਬਾਬਾ ਪ੍ਰੀਤਮ ਸਿੰਘ

ਅਜੀਤ ਡੈਸਕ 24-01-2026
ਸਮਰਾਲਾ, 23 ਜਨਵਰੀ (ਕੁਲਵਿੰਦਰ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਪਪੜੌਦੀ ਵਿਖੇ ਸੰਤ ਬਾਬਾ ਪ੍ਰੀਤਮ ਸਿੰਘ ਪਪੜੌਦੀ ਵਾਲਿਆਂ, ਸਮੂਹ ਨਗਰ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਾਲਾਨਾ ਜਪ-ਤਪ ਸਮਾਗਮ ਬ੍ਰਹਮ ਗਿਆਨੀ ਸੰਤ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲਿਆਂ ਦੀ ਯਾਦ 'ਚ 25 ਜਨਵਰੀ ਦਿਨ ਐਤਵਾਰ ਨੂੰ ਸਲਾਨਾ ਜਪ-ਤਪ ਸਮਾਗਮ ਪਿੰਡ ਪਪੜੌਦੀ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਸੀਨੀਅਰ ਆਗੂ ਜਸਵਿੰਦਰ ਸਿੰਘ ਗੋਗੀ ਨੇ ਦੱਸਿਆ ਕਿ 25 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਜੀ ਦੇ ਭੋਗ ਗੁਰ ਮਰਿਆਦਾ ਅਨੁਸਾਰ ਗੁਰੂ ਮਹਾਰਾਜ ਦੀ ਹਜੂਰੀ ਵਿਚ ਸਵੇਰੇ 10 ਵਜੇ ਪਾਏ ਜਾਣਗੇ | ਭੋਗ ਉਪਰੰਤ 10 ਵਜੇ ਤੋਂ 12 ਵਜੇ ਤੱਕ ਕੀਰਤਨ ਹੋਵੇਗਾ, ਜਿਸ 'ਚ ਸੰਤ ਮਹਾਪੁਰਖ, ਕੀਰਤਨੀ ਜਥੇ ਰਾਗੀ, ਢਾਡੀ ਰਾਗੀਆਂ ਵਲੋਂ ਗੁਰਬਾਣੀ ਨਾਲ ਸਾਧ ਸੰਗਤ ਨੂੰ ਨਿਹਾਲ ਕਰਨਗੇ | ਇਸ ਉਪਰੰਤ ਲੰਗਰ ਅਤੁਟ ਵਰਤੇਗਾ | ਸੰਤ ਬਾਬਾ ਪ੍ਰੀਤਮ ਸਿੰਘ ਪਪੜੌਦੀ ਵਲਿਆ ਨੇ ਸਰਬਤ ਸਾਧ ਸੰਗਤ ਅੱਗੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਆਪ ਨੇ ਸਮੇਂ ਸਿਰ ਪੁੱਜ ਕੇ ਅੰਮਿ੍ਤ ਰੂਪੀ ਕਥਾ ਕੀਰਤਨ ਦਾ ਆਨੰਦ ਮਾਨਣਾ ਹੈ ਅਤੇ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰੋ |
ਪਿਛਲੀ ਖ਼ਬਰ ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਹਾਸਿਲ ਕੀਤਾ ਯੂ. ਕੇ. ਦਾ ਸਟੱਡੀ ਵੀਜ਼ਾ ਅਗਲੀ ਖ਼ਬਰ ਸਾਬਕਾ ਪ੍ਰਧਾਨ ਸਵ. ਰੂਪ ਬਰਾੜ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।