08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਇਯਾਲੀ ਵਲੋਂ ਵਿਧਾਨ ਸਭਾ 'ਚ ਪਿੰਡਾਂ ਨੂੰ ਕਾਰਪੋਰੇਸ਼ਨ 'ਚ ਲਿਆਉਣ ਵਿਰੁੱਧ ਆਵਾਜ਼ ਚੁੱਕੇ ਜਾਣਾ ਸ਼ਲਾਘਾਯੋਗ-ਹਾਂਸ/ਭੰਗੂ/ਧਾਲੀਵਾਲ <br/>

ਅਜੀਤ ਡੈਸਕ 01-01-2026
ਹੰਬੜਾਂ, 31 ਦਸੰਬਰ (ਮੇਜਰ ਹੰਬੜਾਂ)-ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਜਿੱਥੇ ਪਹਿਲਾਂ ਸੱਤ੍ਹਾਧਾਰੀ ਸਰਕਾਰ ਵਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਸੀ ਦਾ ਵਿਧਾਨ ਸਭਾ 'ਚ ਡਟਵਾਂ ਵਿਰੋਧ ਕੀਤਾ ਗਿਆ ਸੀ, ਉੱਥੇ ਹੋਰ ਮੁੱਦਿਆਂ ਨੂੰ ਹਮੇਸ਼ਾਂ ਜ਼ੋਰਦਾਰ ਢੰਗ ਨਾਲ ਚੁੱਕਿਆ ਜਾਂਦਾ ਰਿਹਾ ਹੈ ਤੇ ਹੁਣ ਸ. ਇਯਾਲੀ ਨੇ ਇਕ ਵਾਰ ਫਿਰ 'ਆਪ' ਸਰਕਾਰ ਵਲੋਂ ਲੁਧਿਆਣਾ ਜ਼ਿਲ੍ਹੇ ਦੇ 110 ਪਿੰਡਾਂ ਨੂੰ ਕਾਰਪੋਰੇਸ਼ਨ 'ਚ ਲਿਆਉਣ ਦੀ ਕੀਤੀ ਜਾ ਚੁੱਕੀ ਤਿਆਰੀ ਵਿਰੁੱਧ ਵਿਧਾਨ ਸਭਾ 'ਚ ਆਵਾਜ਼ ਚੁੱਕੇ ਜਾਣਾ ਸ਼ਲਾਘਾਯੋਗ ਹੈ | ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਗੁਰਮੀਤ ਸਿੰਘ ਹਾਂਸ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਭੰਗੂ ਅਤੇ ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ ਨੇ ਵਿਧਾਇਕ ਇਯਾਲੀ ਵਲੋਂ ਵਿਧਾਨ ਸਭਾ ਹਲਕਾ ਦਾਖਾ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡਾਂ ਨੂੰ ਉੱਥੋਂ ਦੇ ਲੋਕਾਂ ਦੀ ਰਾਏ ਤੋਂ ਬਿਨਾਂ ਨਗਰ ਨਿਗਮ 'ਚ ਮਰਜ਼ ਕੀਤੇ ਜਾਣ ਵਿਰੁੱਧ ਵਿਧਾਨ ਸਭਾ 'ਚ ਬੋਲੇ ਜਾਣ ਦੀ ਪ੍ਰਸੰਸਾ ਕਰਦਿਆਂ ਕੀਤਾ | ਜ਼ਿਲ੍ਹਾ ਪ੍ਰੀਸ਼ਦ ਹਾਂਸ ਨੇ ਕਿਹਾ ਕਿ ਵਿਧਾਇਕ ਇਯਾਲੀ ਹਮੇਸ਼ਾ ਲੋਕ ਮਸਲਿਆਂ ਪ੍ਰਤੀ ਚਿੰਤਤ ਰਹਿੰਦੇ ਹਨ |

ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਜੀ. ਪੀ. ਨੇ ਪਿੰਡ ਸੇਹ 'ਚ 'ਸੋਧੀ ਮਗਨਰੇਗਾ ਯੋਜਨਾ' ਦੇ ਵਿਰੋਧ ਵਿਚ ਮਜ਼ਦੂਰਾਂ ਨੂੰ ਕੀਤਾ ਲਾਮਬੰਦ ਅਗਲੀ ਖ਼ਬਰ ਡੇਹਲੋਂ ਵਿਖੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।