08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਦੋਰਾਹਾ ਨਗਰ ਕੌਂਸਲ ਦੀ ਮੀਟਿੰਗ ਦੌਰਾਨ ਅਹਿਮ ਮਤੇ ਪਾਸ

ਅਜੀਤ ਡੈਸਕ 01-01-2026
ਦੋਰਾਹਾ, 31 ਦਸੰਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਨਗਰ ਕੌਂਸਲ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਦੀ ਅਗਵਾਈ ਵਿਚ ਇਕ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿਚ ਸ਼ਾਮਿਲ ਕੌਂਸਲਰਾਂ ਨੇ ਸਰਬਸੰਮਤੀ ਨਾਲ ਸ਼ਹਿਰ ਦੇ ਵਿਕਾਸ ਲਈ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ | ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਦੱਸਿਆ ਕਿ ਮੀਟਿੰਗ ਵਿੱਚ ਸ਼ਹਿਰ ਦੀ ਮੁੱਖ ਸੜਕ 'ਤੇ ਇਕ ਪਾਰਕ ਬਣਾਉਣ ਅਤੇ ਇਸ ਨੰੂ ਜਨਤਾ ਨੂੰ ਸੌਂਪਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ | ਉਨ੍ਹਾਂ ਕੂੜਾ ਡੰਪ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੂੜਾ ਡੰਪ ਦੇ ਆਲੇ-ਦੁਆਲੇ ਇੱਕ ਚਾਰਦੀਵਾਰੀ ਬਣਾਈ ਜਾ ਰਹੀ ਹੈ ਕਿਉਂਕਿ ਇਲਾਕੇ ਦੇ ਕੁੱਝ ਹੋਟਲ ਅਤੇ ਮੈਰਿਜ ਪੈਲੇਸ ਮਾਲਕ ਰਾਤ ਦੇ ਹਨੇਰੇ ਵਿੱਚ ਕੂੜਾ ਸੁੱਟਦੇ ਹਨ, ਜਿਸ ਨਾਲ ਜਨਤਾ ਨੂੰ ਅਸੁਵਿਧਾ ਹੁੰਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਸ਼ਹਿਰ ਦੇ ਹੋਰ ਵਿਕਾਸ ਪ੍ਰੋਜੈਕਟਾਂ ਲਈ ਵੀ ਮਤੀਆਂ ਨੂੰ ਪਰਵਾਨਗੀ ਦਿੱਤੀ ਗਈ ਹੈ | ਇਸ ਮੌਕੇ ਮੀਟਿੰਗ 'ਚ ਵਿੱਚ ਦੋਰਾਹਾ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਹਰ ਨਰਿੰਦਰ ਸਿੰਘ ਸ਼ੇਰਗਿੱਲ, ਸੈਨਟਰੀ ਸੁਪਰਡੈਂਟ ਵਿਸ਼ਨੂੰ ਦੱਤ ਸ਼ਰਮਾ, ਕੌਂਸਲਰ ਹਰਨੇਕ ਸਿੰਘ ਨੇਕੀ, ਕੌਂਸਲਰ ਕੁਲਵੰਤ ਸਿੰਘ ਕਾਲੂ, ਕੌਂਸਲਰ ਰਣਜੀਤ ਸਿੰਘ , ਕੌਂਸਲਰ ਕਾਕਾ ਬਾਜਵਾ, ਕੌਂਸਲਰ ਰਾਜਿੰਦਰ ਸਿੰਘ, ਕੌਂਸਲਰ ਵਿਪਿਨ ਸੇਠੀ, ਕੌਂਸਲਰ ਪਿ੍ਆ ਸ਼ਰਮਾ, ਕੌਂਸਲਰ ਰੁਚੀ ਬੈਕਟਰ ਅਤੇ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਚਾਈਨਾ ਡੋਰ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਖੰਨਾ ਸਦਰ ਪੁਲਿਸ ਵਲੋਂ ਮੋਬਾਈਲ ਖੋਹਣ ਵਾਲੇ ਗਰੋਹ ਦਾ ਇਕ ਮੈਂਬਰ ਕਾਬੂ -ਇਕ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।