07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਅਨਾਜ ਮੰਡੀ ਬੋਹਾ ਅਤੇ ਸਾਰੇ ਖ਼ਰੀਦ ਕੇਂਦਰਾਂ ’ਚ ਲੱਗੇ ਝੋਨੇ ਦੇ ਅੰਬਾਰ ਵਧੇਰੇ ਕਿਸਾਨ 10-12 ਦਿਨਾਂ ਤੋਂ ਮੰਡੀ ’ਚ ਫਸੇ

ਬੋਹਾ, 6 ਨਵੰਬਰ (ਰਮੇਸ਼ ਤਾਂਗੜੀ)- ਮਾਰਕਿਟ ਕਮੇਟੀ ਬੋਹਾ ਅਧੀਨ ਮੁੱਖ ਯਾਰਡ ਬੋਹਾ ਅਤੇ ਇਸ ਨਾਲ ਸਬੰਧਿਤ ਪੇਂਡੂ ਖ਼ਰੀਦ ਕੇਂਦਰਾਂ ਰਾਮਨਗਰ ਭੱਠਲ, ਆਲਮਪੁਰ ਮੰਦਰਾਂ, ਦਲੇਲਵਾਲਾ, ਮਲਕੋਂ, ਬੀਰੇਵਾਲਾ ਡੋਗਰਾ, ਸੈਦੇਵਾਲਾ, ਚੱਕ ਅਲੀਸ਼ੇਰ, ਅਚਾਨਕ, ਅੱਕਾਂਵਾਲੀ, ਹਾਕਮਵਾਲਾ, ਸ਼ੇਰਖਾਂ ਵਾਲਾ ’ਚ ਥਾਂ-ਥਾਂ ਝੋਨੇ ਦੇ ਵੱਡੇ-ਵੱਡੇ ਅੰਬਾਰ ਲੱਗੇ ਹੋਏ ਹਨ ਅਤੇ ਵੱਡੀ ਪੱਧਰ ’ਤੇ ਪਰਮਲ ਝੋਨਾ ਤੇਜ਼ੀ ਨਾਲ ਟਰਾਲੀਆਂ ਭਰ ਕੇ ਮੰਡੀਆਂ ’ਚ ਆ ਰਿਹਾ ਹੈ। ਅੱਜ ਅਨਾਜ ਮੰਡੀ ਬੋਹਾ ਦਾ ਦੌਰਾ ਕਰਨ ’ਤੇ ਵੇਖਿਆ ਗਿਆ ਕਿ ਦੂਰ-ਦੂਰ ਤੱਕ ਝੋਨੇ ਦੀਆਂ ਢੇਰੀਆਂ ਲੱਗੀਆਂ ਹੋਈਆਂ ਹਨ।

ਅਨਾਜ ਮੰਡੀ ਬੋਹਾ ’ਚ ਝੋਨੇ ਦੇ ਲੱਗੇ ਅੰਬਾਰ। ਤਸਵੀਰ : ਰਮੇਸ਼ ਤਾਂਗੜੀ 07-11-2026
ਬੋਹਾ, 6 ਨਵੰਬਰ (ਰਮੇਸ਼ ਤਾਂਗੜੀ)- ਮਾਰਕਿਟ ਕਮੇਟੀ ਬੋਹਾ ਅਧੀਨ ਮੁੱਖ ਯਾਰਡ ਬੋਹਾ ਅਤੇ ਇਸ ਨਾਲ ਸਬੰਧਿਤ ਪੇਂਡੂ ਖ਼ਰੀਦ ਕੇਂਦਰਾਂ ਰਾਮਨਗਰ ਭੱਠਲ, ਆਲਮਪੁਰ ਮੰਦਰਾਂ, ਦਲੇਲਵਾਲਾ, ਮਲਕੋਂ, ਬੀਰੇਵਾਲਾ ਡੋਗਰਾ, ਸੈਦੇਵਾਲਾ, ਚੱਕ ਅਲੀਸ਼ੇਰ, ਅਚਾਨਕ, ਅੱਕਾਂਵਾਲੀ, ਹਾਕਮਵਾਲਾ, ਸ਼ੇਰਖਾਂ ਵਾਲਾ ’ਚ ਥਾਂ-ਥਾਂ ਝੋਨੇ ਦੇ ਵੱਡੇ-ਵੱਡੇ ਅੰਬਾਰ ਲੱਗੇ ਹੋਏ ਹਨ ਅਤੇ ਵੱਡੀ ਪੱਧਰ ’ਤੇ ਪਰਮਲ ਝੋਨਾ ਤੇਜ਼ੀ ਨਾਲ ਟਰਾਲੀਆਂ ਭਰ ਕੇ ਮੰਡੀਆਂ ’ਚ ਆ ਰਿਹਾ ਹੈ। ਅੱਜ ਅਨਾਜ ਮੰਡੀ ਬੋਹਾ ਦਾ ਦੌਰਾ ਕਰਨ ’ਤੇ ਵੇਖਿਆ ਗਿਆ ਕਿ ਦੂਰ-ਦੂਰ ਤੱਕ ਝੋਨੇ ਦੀਆਂ ਢੇਰੀਆਂ ਲੱਗੀਆਂ ਹੋਈਆਂ ਹਨ। ਕਈ ਥਾਵਾਂ ’ਤੇ ਤੁਲੇ ਝੋਨੇ ਦੇ ਗੱਟੇ ਵੀ ਵੇਖੇ ਗਏ। ਜ਼ਿਮੀਂਦਾਰਾਂ ਨੇ ਦੱਸਿਆ ਕਿ ਉਹ 10-12 ਦਿਨਾਂ ਤੋਂ ਆਪਣਾ ਝੋਨਾ ਲਈ ਮੰਡੀ ’ਚ ਬੈਠੇ ਹੋਏ ਹਨ ਪਰ ਸਿੱਲ ਕੱਢ ਕੇ ਝੋਨਾ ਖ਼ਰੀਦ ਏਜੰਸੀਆਂ ਵਲੋਂ ਖ਼ਰੀਦਿਆ ਨਹੀਂ ਜਾ ਰਿਹਾ। ਇਲਾਕੇ ਦੇ ਡੇਢ ਦਰਜਨ ਦੇ ਕਰੀਬ ਸ਼ੈਲਰ ਮਾਲਕਾਂ ਵਲੋਂ ਝੋਨਾ ਨਹੀਂ ਖ਼ਰੀਦਿਆ ਜਾ ਰਿਹਾ। ਕਈ ਦਿਨਾਂ ਤੋਂ ਬੈਠੇ ਕਿਸਾਨ ਗੁਰਚਰਨ ਸਿੰਘ ਬੋਹਾ, ਗੁਰਜੀਤ ਸਿੰਘ ਬੋਹਾ, ਕੁਲਦੀਪ ਸਿੰਘ, ਬੰਤ ਸਿੰਘ ਸਤੀਕੇ, ਨਾਰ ਸਿੰਘ ਖਾਰਾ, ਬੰਤ ਸਿੰਘ ਹਾਕਮਵਾਲਾ ਨੇ ਦੱਸਿਆ ਕਿ ਕਈ ਦਿਨਾਂ ਤੋਂ ਝੋਨੇ ਦੀ ਰਾਖੀ ਕਰਨ ਕਰ ਕੇ ਉਹ ਸਾਰੇ ਕੰਮ ਧੰਦੇ ਛੱਡ ਕੇ ਮੰਡੀ ’ਚ ਝੋਨਾ ਵਿਕਣ ਦੀ ਉਡੀਕ ਕਰ ਰਹੇ ਹਨ। ਕਈ ਕਿਸਾਨ ਤਾਂ ਦੂਰ-ਦੂਰ ਦੇ ਪਿੰਡਾਂ ਤੋਂ ਆ ਕੇ ਬੈਠੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਆੜ੍ਹਤ ਮਾਨਸਾ, ਬੁਢਲਾਡਾ ਤੇ ਬਰੇਟਾ ਮੰਡੀਆਂ ’ਚ ਆੜ੍ਹਤੀਆਂ ਨਾਲ ਹੈ ਪਰ ਉਨ੍ਹਾਂ ਮੰਡੀਆਂ ਦੇ ਆੜ੍ਹਤੀ ਬੋਹਾ ਮੰਡੀ ’ਚ ਬੈਠੇ ਹਨ ਅਤੇ ਉਨ੍ਹਾਂ ਨੇ ਛੇਤੀ ਵਾਰੀ ਆਉਣ ਕਰ ਕੇ ਉਨ੍ਹਾਂ ਨੂੰ ਬੋਹਾ ਮੰਡੀ ਵਿਚ ਭੇਜ ਦਿੱਤਾ ਹੈ। ਦੂਜੇ ਪਾਸੇ ਇਸ ਵਾਰ ਪਰਮਲ ਝੋਨੇ ਦੀ ਭਾਰੀ ਆਮਦ ’ਤੇ ਉਪਜ ਹੋਈ ਹੈ। ਖੇਤਾਂ ’ਚ ਕਈ ਥਾਵਾਂ ’ਤੇ ਹਾਲੇ ਕੱਚਾ ਤੇ ਹਰਾ ਕਚੂਰ ਝੋਨਾ ਵੀ ਖੜ੍ਹਾ ਹੈ। ਸਿੱਲਾ ਝੋਨਾ ਸੁਕਾਉਣ ਲਈ ਨਾ ਹੀ ਖੇਤਾਂ ’ਚ ਅਤੇ ਨਾ ਹੀ ਘਰਾਂ ’ਚ ਕਿਧਰੇ ਥਾਂ ਹੈ। ਹਾਲੇ ਭਾਰੀ ਮਾਤਰਾ ਝੋਨੇ ਨੂੰ ਸੁੱਕਣ ਵਿਚ ਕਈ ਦਿਨ ਹੋਰ ਲੱਗਣ ਦੀ ਉਮੀਦ ਹੈ। ਅਨਾਜ ਮੰਡੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੁੱਕਾ ਝੋਨਾ ਖ਼ਰੀਦਣ ਵਿਚ ਉਹ ਦੇਰੀ ਨਹੀਂ ਕਰਦੇ ਅਤੇ ਸਿੱਲ ਨਾ ਆਉਣ ’ਤੇ ਤੁਰੰਤ ਬੋਲੀ ਕਰਵਾ ਦਿੱਤੀ ਜਾਂਦੀ ਹੈ। ਮਾਰਕਿਟ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਫਰੀਦਕੇ, ਪ੍ਰਿਤਪਾਲ ਗੋਇਲ ਅਤੇ ਆੜ੍ਹਤੀ ਮੌਸਮ ਦੀ ਖ਼ਰਾਬੀ ਕਾਰਨ ਝੋਨੇ ’ਚ ਦੇਰੀ ਹੋਈ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨਾ ਸੁਕਾ ਕੇ ਲਿਆਉਣ ਲਈ ਕਿਹਾ ਹੈ।
ਪਿਛਲੀ ਖ਼ਬਰ ਮੋਟਰਸਾਈਕਲ ਸਵਾਰਾਂ ਨੇ ਝੱਪਟ ਮਾਰ ਕੇ ਐਕਟਿਵਾ ਸਵਾਰ ਦੀ ਜੇਬ ਕੱਟੀ ਅਗਲੀ ਖ਼ਬਰ ਐੱਮ.ਜੀ. ਅਸ਼ੋਕਾ ਗਰਲਜ਼ ਸਕੂਲ ਦੀਵਾਲੀ ਨੂੰ ਸਮਰਪਿਤ ‘ਫਨ ਫੇਅਰ ਫੇਸਟ 2026’ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।