ਸਰਕਾਰੀ ਸਕੂਲ ਬਹਾਦਰਪੁਰ ਦੇ ਖਿਡਾਰੀ ਦੀ ਭਾਰਤੀ ਕ੍ਰਿਕਟ ਟੀਮ ਲਈ ਹੋਈ ਚੋਣ
ਬਰੇਟਾ, 5 ਨਵੰਬਰ (ਪਾਲ ਸਿੰਘ ਮੰਡੇਰ)- ਸਰਕਾਰੀ ਹਾਈ ਸਕੂਲ ਬਹਾਦਰਪੁਰ ਦੇ ਕ੍ਰਿਕਟ ਖਿਡਾਰੀ ਗੌਰਵਦੀਪ ਸਿੰਘ ਦੀ ਅੰਡਰ-17 ਭਾਰਤੀ ਕ੍ਰਿਕਟ ਟੀਮ ’ਚ ਚੋਣ ਹੋਈ ਹੈ। ਇਸ ਮਾਣਮੱਤੀ ਪ੍ਰਾਪਤੀ ਨਾਲ ਗੌਰਵਦੀਪ ਸਿੰਘ ਨੇ ਆਪਣੇ ਮਾਪਿਆਂ, ਸਕੂਲ ਅਤੇ ਸਮੁੱਚੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ।
ਅਜੀਤ ਡੈਸਕ
06-11-2026