03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਵਰ੍ਹੇ ਸੰਬੰਧੀ ਮੀਟਿੰਗ

ਰਾਮਪੁਰਾ ਫੂਲ , 2 ਨਵੰਬਰ ( ਹੇਮੰਤ ਕੁਮਾਰ ਸ਼ਰਮਾ ) : ਅੱਜ ਰਾਸ਼ਟਰੀ ਸਵੇਮ ਸੇਵਕ ਸੰਘ ਜ਼ਿਲ੍ਹਾ ਪ੍ਰਮੁੱਖ ਅਤੇ ਰਾਸ਼ਟਰੀ ਸਿੱਖ ਸੰਗਤ ਗੁਰਇਕਬਾਲ ਸਿੰਘ ਰਾਏਕੇ ਨੇ ਦੱਸਿਆ ਸ਼੍ਰੋਮਣੀ ਸੰਤ ਸ਼੍ਰੀ ਗੁਰੂ ਰਵਿਦਾਸ ਜੀ ਦੇ 650 ਵੇਂ ਪ੍ਰਕਾਸ਼ ਵਰੇ੍ਹਗੰਢ ’ ਤੇ 25 ਨਵੰਬਰ 2026 ਤੋਂ ਸ਼ੁਰੂ ਹੋਣ ਵਾਲੀ ਸਾਂਝੀਵਾਲਤਾ ਯਾਤਰਾ ਦੀ ਤਿਆਰੀ ਸੰਬੰਧੀ ਵੱਖ - ਵੱਖ ਸ਼੍ਰੀ ਗੁਰੂ ਰਵਿਦਾਸ ਸਭਾ ਅਤੇ ਬਾਬਾ ਜੀਵਨ ਸਿੰਘ ਕਲੱਬ ਅਤੇ ਭਗਵਾਨ ਵਾਲਮੀਕੀ ਕਲੱਬ ਅਤੇ ਡਾਕਟਰ ਅੰਬੇਡਕਰ ਵੈੱਲਫ਼ੇਅਰ ਸੁਸਾਇਟੀ ਨਾਲ ਮੀਟਿੰਗ ਕੀਤੀ ਗਈ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵਿਚ ਸਾਰੇ ਨਗਰ ਅਤੇ ਖੰਡ ਵਿਚ ਯਾਤਰਾ ਦੇ ਜ਼ੋਰਦਾਰ ਅਤੇ ਭਰਵੇਂ ਸਵਾਗਤ ਨੂੰ ਲੈ ਕੇ ਵਿਚਾਰ ਚਰਚਾ ਕੀਤੀ ।

ਅਜੀਤ ਡੈਸਕ 03-11-2026
ਰਾਮਪੁਰਾ ਫੂਲ , 2 ਨਵੰਬਰ ( ਹੇਮੰਤ ਕੁਮਾਰ ਸ਼ਰਮਾ ) : ਅੱਜ ਰਾਸ਼ਟਰੀ ਸਵੇਮ ਸੇਵਕ ਸੰਘ ਜ਼ਿਲ੍ਹਾ ਪ੍ਰਮੁੱਖ ਅਤੇ ਰਾਸ਼ਟਰੀ ਸਿੱਖ ਸੰਗਤ ਗੁਰਇਕਬਾਲ ਸਿੰਘ ਰਾਏਕੇ ਨੇ ਦੱਸਿਆ ਸ਼੍ਰੋਮਣੀ ਸੰਤ ਸ਼੍ਰੀ ਗੁਰੂ ਰਵਿਦਾਸ ਜੀ ਦੇ 650 ਵੇਂ ਪ੍ਰਕਾਸ਼ ਵਰੇ੍ਹਗੰਢ ’ ਤੇ 25 ਨਵੰਬਰ 2026 ਤੋਂ ਸ਼ੁਰੂ ਹੋਣ ਵਾਲੀ ਸਾਂਝੀਵਾਲਤਾ ਯਾਤਰਾ ਦੀ ਤਿਆਰੀ ਸੰਬੰਧੀ ਵੱਖ - ਵੱਖ ਸ਼੍ਰੀ ਗੁਰੂ ਰਵਿਦਾਸ ਸਭਾ ਅਤੇ ਬਾਬਾ ਜੀਵਨ ਸਿੰਘ ਕਲੱਬ ਅਤੇ ਭਗਵਾਨ ਵਾਲਮੀਕੀ ਕਲੱਬ ਅਤੇ ਡਾਕਟਰ ਅੰਬੇਡਕਰ ਵੈੱਲਫ਼ੇਅਰ ਸੁਸਾਇਟੀ ਨਾਲ ਮੀਟਿੰਗ ਕੀਤੀ ਗਈ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵਿਚ ਸਾਰੇ ਨਗਰ ਅਤੇ ਖੰਡ ਵਿਚ ਯਾਤਰਾ ਦੇ ਜ਼ੋਰਦਾਰ ਅਤੇ ਭਰਵੇਂ ਸਵਾਗਤ ਨੂੰ ਲੈ ਕੇ ਵਿਚਾਰ ਚਰਚਾ ਕੀਤੀ । ਮੀਟਿੰਗ ਵਿਚ ਯਾਤਰਾ ਦੀ ਰੂਪ ਰੇਖਾ ਨਿਰਧਾਰਿਤ ਰੂਟ ਅਤੇ ਵੱਖ - ਵੱਖ ਪੜਾਵਾਂ ’ ਤੇ ਹੋਣ ਵਾਲੇ ਪ੍ਰੋਗਰਾਮ ਸੰਬੰਧੀ ਵਿਸਥਾਰਪੂਰਵਕ ਚਰਚਾ ਹੋਈ । ਗੁਰਇਕਬਾਲ ਸਿੰਘ ਰਾਏਕੇ ਨੇ ਦੱਸਿਆ ਕਿ ਸੰਤ ਗੁਰੂ ਰਵਿਦਾਸ ਜੀ ਦੀ ਜੀਵਨ ਵਿਚਾਰ ਅਤੇ ਸਮਾਜਿਕ ਸਮਰਸਤਾ ਦੇ ਦਰਸ਼ਨ ’ ਤੇ ਚਾਨਣਾ ਪਾਉਂਦੀਆਂ ਗੁਰੂ ਜੀ ਸੰਦੇਸ਼ ਨੂੰ ਘਰ - ਘਰ ਪਹੁੰਚਾਉਣੇ ਦੀ ਲੋੜ ’ ਤੇ ਜ਼ੋਰ ਦਿੱਤਾ । ਸੰਤ ਰਵਿਦਾਸ ਦੇ ਵਿਚਾਰ ਮਨੁੱਖੀ ਬਰਾਬਰੀ , ਮਨੁੱਖੀ ਗੌਰਵ ਆਪਸੀ ਸਦਭਾਵਨਾ ਅਤੇ ਭੇਦਭਾਵ ਮੁਕਤ ਸਮਾਜ ਦੀ ਪੇ੍ਰਰਨਾ ਦਿੰਦੇ ਹਨ ਸੰਤ ਰਵਿਦਾਸ ਦੀ ਸੰਦੇਸ਼ ਇਕ ਫ਼ਿਰਕੇ ਜਾ ਇਕ ਵਰਗ ਦਾ ਨਹੀਂ ਸਗੋਂ ਸਮੁੱਚੀ ਮਾਨਵਤਾ ਨੂੰ ਜੋੜਣ ਵਾਲਾ ਫ਼ਲਸਫ਼ਾ ਹੈ ।
ਪਿਛਲੀ ਖ਼ਬਰ ਜੀ.ਕੇ.ਯੂ. ਦੀ ਡਾ. ਮਨੀਤਾ ਪਨੇਰੀ ਦੇ ਖੋਜ ਪੱਤਰ ਨੂੰ 22ਵੀਂ ਵਿਗਿਆਨਕ ਗੋਸ਼ਟੀ ਵਿਚ ਪਹਿਲਾ ਸਥਾਨ ਅਗਲੀ ਖ਼ਬਰ ਸੁਰੱਖਿਅਤ ਬਚਪਨ ਅਭਿਆਨ ਤਹਿਤ ਸਿਵਲ ਜਾਗਰੂਕ ਸੈਮੀਨਾਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।