ਗੁਰਦੁਆਰਾ ਤਪ ਅਸਥਾਨ ਪਿੰਡ ਬਦਿਆਲਾ ਵਿਖੇ ਖ਼ੂਨਦਾਨ ਕੈਂਪ ਲਗਾਇਆ
ਚਾਉਕੇ, 1 ਨਵੰਬਰ (ਮਨਜੀਤ ਸਿੰਘ ਘੜੈਲੀ)- ਪੰਜਾਬੀ ਸੂਬੇ ਦੇ ਬਾਨੀ ਸੰਤ ਬਾਬਾ ਫਤਿਹ ਸਿੰਘ ਦੀ 54ਵੀਂ ਬਰਸੀ ਨੂੰ ਸਮਰਪਿਤ ਬੀਤੇ ਦਿਨੀਂ ਗੁਰਦੁਆਰਾ ਤਪ ਅਸਥਾਨ ਪਿੰਡ ਬਦਿਆਲਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ । ਇਸ ਖ਼ੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਬੜੇ ਹੀ ਉਤਸ਼ਾਹ ਨਾਲ ਖ਼ੂਨਦਾਨ ਕੀਤਾ ।
ਅਜੀਤ ਡੈਸਕ
02-11-2026