ਦੁਕਾਨਦਾਰਾਂ ਨੂੰ 500 ਦੇ ਨਕਲੀ ਨੋਟ ਚਲਾਉਣ ਵਾਲੇ 2 ਨੌਜਵਾਨ ਕਾਬੂ
ਬਰੇਟਾ, 1 ਨਵੰਬਰ (ਪਾਲ ਸਿੰਘ ਮੰਡੇਰ)- ਥਾਣਾ ਬਰੇਟਾ ਪੁਲਿਸ ਨੇ ਦੁਕਾਨਦਾਰਾਂ ਨੂੰ 500 ਦੇ ਨਕਲੀ ਨੋਟ ਦੇ ਕੇ ਠੱਗੀ ਮਾਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਥਾਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਬਰੇਟਾ ਕੈਂਚੀਆਂ ਦੇ ਕਈ ਦੁਕਾਨਦਾਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਨੌਜਵਾਨ ਛੋਟੀ-ਮੋਟੀ ਖ਼ਰੀਦਦਾਰੀ ਕਰ ਕੇ 500 ਰੁਪਏ ਦਾ ਨੋਟ ਦਿੰਦੇ ਸਨ ਅਤੇ ਬਾਕੀ ਪੈਸੇ ਵਾਪਸ ਲੈ ਕੇ ਚਲਾ ਜਾਂਦੇ ਹਨ।
ਅਜੀਤ ਡੈਸਕ
02-11-2026