ਅਣਪਛਾਤੇ ਵਿਅਕਤੀਆਂ ’ਤੇ ਮੁਕੱਦਮਾ ਦਰਜ
ਬਠਿੰਡਾ, 29 ਅਕਤੂਬਰ (ਵੀਰਪਾਲ ਸਿੰਘ)- ਬਠਿੰਡਾ ਥਾਣਾ ਸਾਈਬਰ ਕ੍ਰਾਈਮ ਵਲੋਂ ਮੋਬਾਈਲ ਫ਼ੋਨ ਹੈਕ ਕਰਕੇ ਡੇਢ ਲੱਖ ਦੀ ਠੱਗੀ ਮਾਰਨ ਵਾਲੇ ਅਣਪਛਾਤੇ ਵਿਅਕਤੀ ’ਤੇ ਮੁਕੱਦਮਾ ਦਰਜ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਪਰਵਿੰਦਰ ਸਿੰਘ ਵਲੋਂ ਜਾਣਕਾਰੀ ਦਿੰਦਾ ਦੱਸਿਆ ਕਿ ਬੱਗੜ ਸਿੰਘ ਪੁੱਤਰ ਗੁੱਜਰ ਸਿੰਘ ਵਾਸੀ ਪਿੰਡ ਨਥੇਹਾ ਜ਼ਿਲ੍ਹਾ ਬਠਿੰਡਾ ਵਲੋਂ ਬਠਿੰਡਾ ਸਾਈਬਰ ਕ੍ਰਾਈਮ ਬ੍ਰਾਂਚ ਵਿਖੇ ਦਰਜ ਕਾਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਹੈ ਕੀ ਕਿਸੇ ਅਣਪਛਾਤੇ ਵਿਅਕਤੀ ਵਲੋਂ ਮੇਰਾ ਮੋਬਾਈਲ ਫ਼ੋਨ ਨੰਬਰ ਹੈਕ ਕਰਕੇ ਮੇਰੇ ਬੈਂਕ ਖਾਤੇ ਵਿਚੋਂ ਡੇਢ ਲੱਖ ਰੁਪਏ ਟਰਾਂਸਫ਼ਰ ਕਰ ਲਏ ਗਏ।
ਅਜੀਤ ਡੈਸਕ
30-10-2026