ਮਾਤਾ ਸੁੰਦਰੀ ਗਰੁੱਪ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਨੂੰ ਸਦਮਾ, ਮਸੇਰ ਦਾ ਦਿਹਾਂਤ
ਬਠਿੰਡਾ, 23 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਮਾਤਾ ਸੁੰਦਰੀ ਗਰੁੱਪ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਮਾਸੀ ਦੇ ਪੁੱਤਰ ਤੇ ਸੇਵਾ-ਮੁਕਤ ਅਧਿਆਪਕ ਮਾਸਟਰ ਨਛੱਤਰ ਸਿੰਘ (82) ਅਚਾਨਕ ਅਕਾਲ ਚਲਾਣਾ ਕਰ ਗਏ। ਚੇਅਰਮੈਨ ਕੁਲਵੰਤ ਸਿੰਘ ਸਿੱਧੂ ਦਾ ਮਾਸਟਰ ਨਛੱਤਰ ਸਿੰਘ ਨਾਲ ਬਹੁਤ ਲਗਾਓ ਸੀ ਤੇ ਦੋਵੇਂ ਲੰਬਾ ਸਮਾਂ ਇਕੱਠੇ ਰਹੇ।
ਮ
ਮਾਸਟਰ ਨਛੱਤਰ ਸਿੰਘ।
24-10-2026
ਬਠਿੰਡਾ, 23 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਮਾਤਾ ਸੁੰਦਰੀ ਗਰੁੱਪ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਮਾਸੀ ਦੇ ਪੁੱਤਰ ਤੇ ਸੇਵਾ-ਮੁਕਤ ਅਧਿਆਪਕ ਮਾਸਟਰ ਨਛੱਤਰ ਸਿੰਘ (82) ਅਚਾਨਕ ਅਕਾਲ ਚਲਾਣਾ ਕਰ ਗਏ। ਚੇਅਰਮੈਨ ਕੁਲਵੰਤ ਸਿੰਘ ਸਿੱਧੂ ਦਾ ਮਾਸਟਰ ਨਛੱਤਰ ਸਿੰਘ ਨਾਲ ਬਹੁਤ ਲਗਾਓ ਸੀ ਤੇ ਦੋਵੇਂ ਲੰਬਾ ਸਮਾਂ ਇਕੱਠੇ ਰਹੇ। ਮਾਸਟਰ ਨਛੱਤਰ ਸਿੰਘ ਇਮਾਨਦਾਰ, ਮਿਹਨਤੀ, ਨਿਮਰ ਤੇ ਲੋਕ-ਸੇਵਾ ਨੂੰ ਸਮਰਪਿਤ ਸ਼ਖ਼ਸੀਅਤ ਸਨ ਤੇ ਉਹ ਕਿਸਾਨੀ ਹਿੱਤਾਂ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਖ਼ਜ਼ਾਨਚੀ ਵਜੋਂ ਵੀ ਸੇਵਾ ਨਿਭਾ ਰਹੇ ਸਨ। ਉਹ ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ। ਉਨ੍ਹਾਂ ਨੇ ਜੇਲ੍ਹਾਂ ਵੀ ਕੱਟੀਆਂ। ਉਹ 13 ਮਹੀਨੇ ਚੱਲੇ ਦਿੱਲੀ ਕਿਸਾਨ ਮੋਰਚੇ ਦੌਰਾਨ ਸਿਰਫ਼ ਇੱਕ ਹਫ਼ਤਾ ਹੀ ਪਿੰਡ ਆਏ, ਬਾਕੀ ਸਾਰਾ ਸਮਾਂ ਮੋਰਚੇ ਵਿਚ ਹੀ ਦਿੱਲੀ ਵਿਖੇ ਡਟੇ ਰਹੇ। ਇਸ ਮੌਕੇ ਮਾਤਾ ਸੁੰਦਰੀ ਗਰੁੱਪ ਦੇ ਐਮ.ਡੀ. ਗੁਰਬਿੰਦਰ ਸਿੰਘ ਬੱਲੀ, ਡਾਇਰੈਕਟਰ ਐਡਮਿਨਿਸਟਰੇਸ਼ਨ ਪਰਮਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਪ੍ਰੋ. ਰਾਜ ਸਿੰਘ ਬਾਘਾ, ਡਾਇਰੈਕਟਰ ਸਿੰਬਲਜੀਤ ਕੌਰ, ਖ਼ਜ਼ਾਨਚੀ ਪ੍ਰਸ਼ੋਤਮ ਕੌਰ, ਪ੍ਰਿੰਸੀਪਲ ਕੰਵਰਦੀਪ ਸਿੰਘ ਗਿੱਲ ਤੇ ਸਮੂਹ ਸਟਾਫ਼ ਅਤੇ ਟਰਾਂਸਪੋਰਟ ਵਿਭਾਗ ਨੇ ਵੀ ਮਾਸਟਰ ਨਛੱਤਰ ਸਿੰਘ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।