ਸੇਂਟ ਸਟੀਫਨ ਇੰਟਰਨੈਸ਼ਨਲ ਸਕੂਲ ਚਾਉਕੇ ਵਿਖੇ ਦੁਸਹਿਰਾ ਮਨਾਇਆ
ਚਾਉਕੇ, 20 ਅਕਤੂਬਰ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਸਟੀਫਨ ਇੰਟਰਨੈਸ਼ਨਲ ਸਕੂਲ ਚਾਉਕੇ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰਿੰਸੀਪਲ ਮੈਡਮ ਅਮੀਸ਼ਾ ਸਾਹਨੀ ਨੇ ਸਵੇਰ ਸਮੇਂ ਅਸੈਂਬਲੀ ਦੌਰਾਨ ਬੱਚਿਆਂ ਨੂੰ ਦੱਸਿਆ ਕਿ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਹਰਾ ਕੇ ਬੁਰਾਈ ਉੱਪਰ ਜਿੱਤ ਹਾਸਿਲ ਕੀਤੀ।
ਅਜੀਤ ਡੈਸਕ
21-10-2026