02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸ਼ਿਵ ਸੈਨਾ ਸੂਰਿਆਵੰਸ਼ੀ ਵਲੋਂ ਆਰ.ਟੀ.ਏ. ਵਿਭਾਗ ਤੇ ਟ੍ਰੈਫ਼ਿਕ ਪੁਲਿਸ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ

ਬਠਿੰਡਾ, 1 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸ਼ਿਵ ਸੈਨਾ ਸੂਰਿਆਵੰਸ਼ੀ ਦੇ ਪੰਜਾਬ ਦੇ ਸੀਨੀਅਰ ਉਪ-ਪ੍ਰਧਾਨ ਸੁਸ਼ੀਲ ਕੁਮਾਰ ਜਿੰਦਲ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਡਕਰ ਪਾਰਕ ਬਠਿੰਡਾ ਵਿਖੇ ਆਰ.

ਸ਼ਿਵ ਸੈਨਾ ਸੂਰਿਆਵੰਸ਼ੀ ਦੇ ਉੱਪ ਪ੍ਰਧਾਨ ਸੁਸ਼ੀਲ ਜਿੰਦਲ ਅਤੇ ਹੋਰ ਏ.ਡੀ.ਟੀ.ਓ. ਨੂੰ ਮੰਗ-ਪੱਤਰ ਸੌਂਪਦੇ ਹੋਏ। 02-10-2026
ਬਠਿੰਡਾ, 1 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸ਼ਿਵ ਸੈਨਾ ਸੂਰਿਆਵੰਸ਼ੀ ਦੇ ਪੰਜਾਬ ਦੇ ਸੀਨੀਅਰ ਉਪ-ਪ੍ਰਧਾਨ ਸੁਸ਼ੀਲ ਕੁਮਾਰ ਜਿੰਦਲ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਡਕਰ ਪਾਰਕ ਬਠਿੰਡਾ ਵਿਖੇ ਆਰ.ਟੀ.ਏ. ਵਿਭਾਗ ਅਤੇ ਟ੍ਰੈਫ਼ਿਕ ਪੁਲਿਸ ਦੇ ਖ਼ਿਲਾਫ਼ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜਥੇਬੰਦੀ ਵਲੋਂ ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦੇ ਨਾਂਅ ਏ.ਡੀ.ਟੀ.ਓ. ਗੁਰਤੇਜ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ । ਇਸ ਮੌਕੇ ਪ੍ਰਧਾਨ ਸੁਸ਼ੀਲ ਜਿੰਦਲ ਨੇ ਦੋਸ਼ ਲਗਾਉਂਦੇ ਹੋਏ ਉਕਤ ਦੋਵੇਂ ਮਹਿਕਮਿਆਂ ਵਿਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਜਿਸ ਕਾਰਨ ਬਿਨਾਂ ਕਾਰਜਾਂ ਵਾਲੇ ਫ਼ਰਜ਼ੀ ਵਾਹਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਕਈ ਆਟੋ ਚਾਲਕਾਂ ਵਲੋਂ ਦਸਤਾਵੇਜ਼ ਪੂਰੇ ਨਾ ਹੋਣ ਦੇ ਬਾਵਜੂਦ ਵਾਹਨ ਚਲਾਏ ਜਾ ਰਹੇ ਹਨ, ਜਦਕਿ ਅਜਿਹੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕਰਕੇ ਸਰਕਾਰੀ ਮਾਲੀਏ ਦੇ ਨੁਕਸਾਨ ਨੂੰ ਰੋਕਣ ਦੀ ਲੋੜ ਹੈ। ਉਨ੍ਹਾਂ ਨਸ਼ਾ ਕਰਕੇ ਵਾਹਨ ਚਲਾਉਣ ਵਾਲਿਆਂ, ਨਾਬਾਲਗਾਂ ਵਲੋਂ ਵਾਹਨ ਚਲਾਉਣ ਅਤੇ ਵਾਹਨ ਮਾਲਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਦੇ ਸਾਹਮਣੇ ਆਟੋ ਖੜ੍ਹੇ ਕਰਨ ਅਤੇ ਨਿਰਧਾਰਿਤ ਸਮਰੱਥਾ ਤੋਂ ਵੱਧ ਸਵਾਰੀਆਂ ਤੇ ਸਕੂਲੀ ਬੱਚਿਆਂ ਨੂੰ ਬਿਠਾਉਣ ’ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਲਿਤ ਅਰੋੜਾ, ਜ਼ਿਲ੍ਹਾ ਉਪ ਪ੍ਰਧਾਨ ਸੰਦੀਪ ਸਿੰਘ, ਜ਼ਿਲ੍ਹਾ ਯੂਥ ਪ੍ਰਧਾਨ ਮੁਕੇਸ਼ ਕੁਮਾਰ ਸ਼ਰਮਾ, ਸ਼ਿਵ ਸ਼ਕਤੀ ਰੁਦਰ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਚੈਨ ਸਿੰਘ ਭਾਰਗਵ, ਸ਼ਿਵ ਸੈਨਾ ਹਿੰਦ ਦੇ ਜ਼ਿਲ੍ਹਾ ਪ੍ਰਧਾਨ ਮਿੰਟੂ ਠਾਕੁਰ, ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੰਜੀਵ ਕੁਮਾਰ ਸ਼ਰਮਾ, ਸ਼ਿਵ ਸੈਨਾ ਸੂਰਿਆਵੰਸ਼ੀ ਦੀ ਜ਼ਿਲ੍ਹਾ ਮਹਿਲਾ ਸੈਨਾ ਪ੍ਰਧਾਨ ਅਮਰਜੀਤ ਕੌਰ, ਸ਼ਹਿਰੀ ਪ੍ਰਧਾਨ ਵੀਰਪਾਲ ਕੌਰ, ਮਨੀਸ਼ ਕੁਮਾਰ, ਮਨੋਜ ਕੁਮਾਰ, ਸ਼ਿਬੂ ਕੁਮਾਰ, ਵਿਸ਼ਾਲ ਕੁਮਾਰ, ਲਲਿਤ ਗਰਗ ਅਤੇ ਵਿੱਕੀ ਕੁਮਾਰ ਸਮੇਤ ਹੋਰ ਸ਼ਿਵ ਸੈਨਿਕ ਮੌਜੂਦ ਸਨ।
ਪਿਛਲੀ ਖ਼ਬਰ ਰਾਮਗੜ੍ਹੀਆ ਅਕਾਲ ਜਥੇਬੰਦੀ ਵਲੋਂ ਭਾਈ ਲਾਲੋ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਇਆ ਜਾ ਰਿਹਾ 28ਵਾਂ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।