29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਨਵੀਂ ਬਣ ਰਹੀ ਕੋਠੀ ’ਚੋਂ ਬਿਜਲੀ ਦੀਆਂ ਤਾਰਾਂ ਚੋਰੀ

ਬਠਿੰਡਾ, 28 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ ਸ਼ਕਤੀ ਵਿਹਾਰ ਨਗਰ ਨੇੜੇ ਬੱਲਾ ਰਾਮ ਨਗਰ ਵਿਖੇ ਇਕ ਨਵੀਂ ਬਣ ਰਹੀ ਕੋਠੀ ਨੂੰ ਅਣਪਛਾਤੇ ਚੋਰਾਂ ਵਲੋਂ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਕੋਠੀ ਵਿਚੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ, ਜਦਕਿ ਉਨ੍ਹਾਂ ਵਲੋਂ ਬਿਜਲੀ ਦੇ ਬਕਸੇ ਅਤੇ ਸਵਿੱਚ ਬਾਕਸ ਵੀ ਤੋੜ ਦਿੱਤੇ ਗਏ।

ਅਜੀਤ ਡੈਸਕ 29-09-2026
ਬਠਿੰਡਾ, 28 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ ਸ਼ਕਤੀ ਵਿਹਾਰ ਨਗਰ ਨੇੜੇ ਬੱਲਾ ਰਾਮ ਨਗਰ ਵਿਖੇ ਇਕ ਨਵੀਂ ਬਣ ਰਹੀ ਕੋਠੀ ਨੂੰ ਅਣਪਛਾਤੇ ਚੋਰਾਂ ਵਲੋਂ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਕੋਠੀ ਵਿਚੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ, ਜਦਕਿ ਉਨ੍ਹਾਂ ਵਲੋਂ ਬਿਜਲੀ ਦੇ ਬਕਸੇ ਅਤੇ ਸਵਿੱਚ ਬਾਕਸ ਵੀ ਤੋੜ ਦਿੱਤੇ ਗਏ। ਪਰਿਵਾਰਕ ਮੈਂਬਰਾਂ ਅਨੁਸਾਰ ਚੋਰਾਂ ਨੇ ਕੋਠੀ ਵਿਚ ਲੱਗੀ ਬਿਜਲੀ ਦੀ ਫਿਟਿੰਗ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ, ਜਿਸ ਕਾਰਨ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਘਟਨਾ ਦਾ ਪਤਾ ਲੱਗਣ ‘ਤੇ ਪਰਿਵਾਰ ਵਲੋਂ ਇਸ ઠ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਮੌਕੇ ਪੀਸੀਆਰ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਗਈ, ਜਦਕਿ ਚੋਰਾਂ ਦੀ ਪੈੜ ਨੱਪਣ ਲਈ ਘਰ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ, ਕਿ ਉਨ੍ਹਾਂ ਵਲੋਂ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਹਾਸਲ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਕ੍ਰਿਕਟ ਟੂਰਨਾਮੈਂਟ ਸੇਮਾ ’ਚ ਪਿੰਡ ਡੋਡ ਦੀ ਟੀਮ ਜੇਤੂ ਅਗਲੀ ਖ਼ਬਰ ਗਣਪਤੀ ਵਿਸਰਜਨ ਮੌਕੇ ਨਹਿਰ ’ਚ ਰੁੜ੍ਹੇ ਭੈਣ-ਭਰਾ ’ਚੋਂ, ਹਫ਼ਤੇ ਬਾਅਦ ਭੈਣ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।