27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸੱਭਿਆਚਾਰਕ ਪ੍ਰੋਗਰਾਮ ’ਵਿਰਾਸਤ-ਏ-ਪੰਜਾਬ- ਖੇਡ ਭਾਰਤੀ’ ਦਾ ਪੋਸਟਰ ਰਿਲੀਜ਼

ਤਲਵੰਡੀ ਸਾਬੋ, 26 ਸਤੰਬਰ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਯੁਵਾ ਤੇ ਸੱਭਿਆਚਾਰਕ ਮਾਮਲੇ ਵਲੋਂ ਖੇਡ ਭਾਰਤੀ ਪੰਜਾਬ ਦੇ ਸਹਿਯੋਗ ਨਾਲ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਦੀ ਰਹਿਨੁਮਾਈ ਹੇਠ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ 16 ਅਕਤੂਬਰ ਨੂੰ ਕਰਵਾਏ ਜਾ ਰਹੇ ਪੰਜਾਬੀ ਲੋਕ-ਨਾਚ ਭੰਗੜੇ ਦੇ ਰਾਜ ਪੱਧਰੀ ਮੁਕਾਬਲੇ ‘ਵਿਰਾਸਤ-ਏ-ਪੰਜਾਬ-ਖੇਡ ਭਾਰਤੀ’ ਦਾ ਪੋਸਟਰ ਅੱਜ ’ਵਰਸਿਟੀ ਅਧਿਕਾਰੀਆਂ ਅਤੇ ਖੇਡ ਭਾਰਤੀ ਦੇ ਨੁਮਾਇੰਦਆਂ ਵਲੋਂ ਜਾਰੀ ਕੀਤਾ ਗਿਆ।

ਅਜੀਤ ਡੈਸਕ 27-09-2026
ਤਲਵੰਡੀ ਸਾਬੋ, 26 ਸਤੰਬਰ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਯੁਵਾ ਤੇ ਸੱਭਿਆਚਾਰਕ ਮਾਮਲੇ ਵਲੋਂ ਖੇਡ ਭਾਰਤੀ ਪੰਜਾਬ ਦੇ ਸਹਿਯੋਗ ਨਾਲ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਦੀ ਰਹਿਨੁਮਾਈ ਹੇਠ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ 16 ਅਕਤੂਬਰ ਨੂੰ ਕਰਵਾਏ ਜਾ ਰਹੇ ਪੰਜਾਬੀ ਲੋਕ-ਨਾਚ ਭੰਗੜੇ ਦੇ ਰਾਜ ਪੱਧਰੀ ਮੁਕਾਬਲੇ ‘ਵਿਰਾਸਤ-ਏ-ਪੰਜਾਬ-ਖੇਡ ਭਾਰਤੀ’ ਦਾ ਪੋਸਟਰ ਅੱਜ ’ਵਰਸਿਟੀ ਅਧਿਕਾਰੀਆਂ ਅਤੇ ਖੇਡ ਭਾਰਤੀ ਦੇ ਨੁਮਾਇੰਦਆਂ ਵਲੋਂ ਜਾਰੀ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਯੁਵਾ ਤੇ ਸੱਭਿਆਚਾਰਕ ਮਾਮਲੇ ਡਾ. ਕੰਵਲਜੀਤ ਕੌਰ, ਖੇਡ ਭਾਰਤੀ ਪੰਜਾਬ ਦੇ ਸੰਗਠਨ ਮੰਤਰੀ ਦੀਪਕ ਸ਼ਰਮਾ , ਸੈਕਟਰੀ ਜਲੰਧਰ ਅਕੁੰਸ਼ ਅਗਨੀਹੋਤਰੀ ਤੇ ਜੁਆਇੰਟ ਸੈਕਟਰੀ ਜਲੰਧਰ ਨਿਤੀਸ਼ ਕੁਮਾਰ ਮੌਜੂਦ ਸਨ। ਪੋਸਟਰ ਰਿਲੀਜ਼ ਮੌਕੇ ਵਾਈਸ ਚਾਂਸਲਰ ਡਾ. ਸਿੰਘ ਨੇ ਕਿਹਾ ਕਿ ’ਵਰਸਿਟੀ ਭਾਰਤੀ, ਅਮੀਰ ਪੰਜਾਬੀ ਵਿਰਸੇ ਨੂੰ ਜ਼ਿੰਦਾ ਰੱਖਣ ਅਤੇ ਨਵੀਂ ਪੀੜ੍ਹੀ ਨੂੰ ਇਸ ਨਾਲ ਜੋੜੇ ਰੱਖਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਯੂਨੀਵਰਸਿਟੀ ਵਲੋਂ ਪਹਿਲਾਂ ਹੀ ਅਮੀਰ ਪੰਜਾਬੀ ਸੱਭਿਆਚਾਰਕ ਵਿਰਾਸਤ ਗੱਤਕੇ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਇਸ ਮੌਕੇ ਡਾਇਰੈਕਟਰ ਯੁਵਾ ਤੇ ਸੱਭਿਆਚਾਰਕ ਮਾਮਲੇ ਡਾ. ਕੌਰ ਨੇ ਕਿਹਾ ਕਿ ਪੰਜਾਬੀ ਲੋਕ-ਨਾਚ ਭੰਗੜੇ ਦੇ ਇਸ ਮੁਕਾਬਲੇ ਵਿੱਚ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਟੀਮਾਂ ਆਪਣੀ ਕਲਾ ਦੇ ਜ਼ੌਹਰ ਵਿਖਾਉਣਗੀਆਂ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿਚ ਪਹਿਲੇ ਨੰਬਰ ’ਤੇ ਰਹਿਣ ਵਾਲੀ ਟੀਮ ਨੂੰ ਆਯੋਜਕਾਂ ਵਲੋਂ 51000 ਰੁਪਏ, ਦੂਜੇ ਨੰਬਰ ’ਤੇ ਰਹਿਣ ਵਾਲੀ ਟੀਮ ਨੂੰ 31000 ਰੁਪਏ ਤੇ ਤੀਜੇ ਨੰਬਰ ’ਤੇ ਰਹਿਣ ਵਾਲੀ ਟੀਮ ਨੂੰ 11000 ਰੁਪਏ ਦੇ ਨਕਦ ਇਨਾਮ, ਸਰਟੀਫ਼ਿਕੇਟ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਦੇ ਖਿਡਾਰੀਆਂ ਨੇ ਲਾਅਨ ਟੈਨਿਸ ’ਚ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਰਾਸ਼ਨ ਕਾਰਡਾਂ ਵਿਚ ਗਲਤੀਆਂ ਨੂੰ ਠੀਕ ਕਰਕੇ ਤੁਰੰਤ ਦਰੁੱਸਤ ਕੀਤਾ ਜਾਵੇ : ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।