21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਗੁਰਤੇਜ ਸ਼ਰਮਾ ਅਕਾਲੀ ਦਲ (ਬ) ਦੇ ਜ਼ਿਲ੍ਹਾ ਸਕੱਤਰ ਅਤੇ ਮਹਿੰਦਰਜੀਤ ਕੌਰ ਔਰਤ ਵਿੰਗ ਦੇ ਸਥਾਨਕ ਸ਼ਹਿਰੀ ਪ੍ਰਧਾਨ ਨਿਯੁਕਤ

ਰਾਮਪੁਰਾ ਫੂਲ, 20 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਉਦਯੋਗਪਤੀ ਗੁਰਤੇਜ ਸ਼ਰਮਾ ਰਾਮਪੁਰਾ ਫੂਲ ਨੂੰ ਪਾਰਟੀ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਦਕਿ ਉਨ੍ਹਾਂ ਦੀ ਧਰਮ-ਪਤਨੀ ਮਹਿੰਦਰਜੀਤ ਕੌਰ ਨੂੰ ਅਕਾਲੀ ਦਲ ਦੀ ਔਰਤ ਵਿੰਗ ਦੀ ਰਾਮਪੁਰਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਐਲਾਨ ਸਾਬਕਾ ਵਜ਼ੀਰ ਅਤੇ ਪਾਰਟੀ ਦੇ ਸੂਬਾ ਆਗੂ ਸਿਕੰਦਰ ਸਿੰਘ ਮਲੂਕਾ ਵਲੋਂ ਕੀਤਾ ਗਿਆ ਹੈ।

ਅਜੀਤ ਡੈਸਕ 21-09-2026
ਰਾਮਪੁਰਾ ਫੂਲ, 20 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਉਦਯੋਗਪਤੀ ਗੁਰਤੇਜ ਸ਼ਰਮਾ ਰਾਮਪੁਰਾ ਫੂਲ ਨੂੰ ਪਾਰਟੀ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਦਕਿ ਉਨ੍ਹਾਂ ਦੀ ਧਰਮ-ਪਤਨੀ ਮਹਿੰਦਰਜੀਤ ਕੌਰ ਨੂੰ ਅਕਾਲੀ ਦਲ ਦੀ ਔਰਤ ਵਿੰਗ ਦੀ ਰਾਮਪੁਰਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਐਲਾਨ ਸਾਬਕਾ ਵਜ਼ੀਰ ਅਤੇ ਪਾਰਟੀ ਦੇ ਸੂਬਾ ਆਗੂ ਸਿਕੰਦਰ ਸਿੰਘ ਮਲੂਕਾ ਵਲੋਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਗੁਰਤੇਜ ਸ਼ਰਮਾ ਸ਼ੈਲਰ ਉਦਯੋਗ ਨਾਲ ਸੰਬੰਧਿਤ ਨਾਮਵਰ ਸ਼ਖ਼ਸੀਅਤ ਹਨ ਅਤੇ ਅਕਾਲੀ ਦਲ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਹਨ। ਉਨ੍ਹਾਂ ਹਮੇਸ਼ਾ ਕਿਸੇ ਅਹੁਦੇ ਦਾ ਲਾਲਚ ਕੀਤੇ ਬਿਨਾਂ ਪਾਰਟੀ ਲਈ ਸਮਰਪਣ ਭਾਵਨਾ ਨਾਲ ਕੰਮ ਕੀਤਾ ਹੈ। ਇਸ ਨਿਯੁਕਤੀ ਉਪਰੰਤ ਉਨ੍ਹਾਂ ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅੱਗੋਂ ਵੀ ਨਿਸ਼ਕਾਮ ਸੇਵਾ ਕਰਦਿਆਂ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ। ਇਸੇ ਤਰ੍ਹਾਂ ਨਵ ਨਿਯੁਕਤ ਸ਼ਹਿਰੀ ਰਾਮਪੁਰਾ ਪ੍ਰਧਾਨ ਮਹਿੰਦਰਜੀਤ ਕੌਰ ਰਿਟਾ. ਅਧਿਆਪਕ ਹਨ ਅਤੇ ਪਰਿਵਾਰ ਚ ਸ਼ੁਰੂ ਤੋਂ ਹੀ ਅਕਾਲੀ ਮਾਹੌਲ ਹੋਣ ਕਰਕੇ ਉਹ ਵੀ ਅਕਾਲੀ ਰੰਗ ’ਚ ਰੰਗੇ ਰਹੇ ਹਨ। ਸਰਕਾਰੀ ਸੇਵਾ ਕਰਦਿਆਂ ਵੀ ਉਨ੍ਹਾਂ ਦਾ ਝੁਕਾਅ ਅਕਾਲੀ ਦਲ ਵੱਲ ਰਿਹਾ ਹੈ। ਇਸ ਨਿਯੁਕਤੀ ’ਤੇ ਮਹਿੰਦਰਜੀਤ ਕੌਰ ਦਾ ਕਹਿਣਾ ਹੈ ਕਿ ਸੇਵਾ ਮੁਕਤੀ ਤੋਂ ਬਾਅਦ ਹੁਣ ਉਹ ਨਿਡਰ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਸਕਣਗੇ। ਮਹਿੰਦਰਜੀਤ ਕੌਰ ਨੇ ਪਰਿਵਾਰ ਨੂੰ ਮਾਣ ਬਖ਼ਸ਼ਣ ’ਤੇ ਮਲੂਕਾ ਦਾ ਧੰਨਵਾਦ ਕੀਤਾ ਹੈ। ਰਾਮਪੁਰਾ ਫੂਲ ਵਿਖੇ ਹੋਏ ਇੱਕ ਸੰਖੇਪ ਸਮਾਗਮ ਦੌਰਾਨ ਮਲੂਕਾ ਵਲੋਂ ਮਹਿੰਦਰਜੀਤ ਕੌਰ ਨੂੰ ਪਾਰਟੀ ’ਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੁਰਿੰਦਰ ਜੌੜਾ, ਸ਼ਹਿਰੀ ਪ੍ਰਧਾਨ ਸੱਤਪਾਲ ਗਰਗ, ਹਰਿੰਦਰ ਹਿੰਦਾ ਅਤੇ ਸਥਾਨਕ ਅਕਾਲੀ ਦਲ( ਬ) ਦੀ ਲੀਡਰਸ਼ਿਪ ਹਾਜ਼ਰ ਸੀ।
ਪਿਛਲੀ ਖ਼ਬਰ ਹਲਕਾ ਮੌੜ ਦੇ ਪਿੰਡਾਂ ਵਿਚ ਐਡਵੋਕੇਟ ਨਵਦੀਪ ਸਿੰਘ ਜੀਦਾ ਵਲੋਂ ਤੂਫ਼ਾਨੀ ਦੌਰਾ ਅਗਲੀ ਖ਼ਬਰ ਐਕਵਾਇਰ ਕੀਤੇ ਘਰ ਦਾ ਮੁਆਵਜ਼ਾ ਨਾ ਮਿਲਣ ’ਤੇ ਬੀ. ਕੇ. ਯੂ. ਸਿੱਧੂਪੁਰ ਵਲੋਂ ਅਣਮਿਥੇ ਸਮੇਂ ਲਈ ਧਰਨਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।