14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸ਼ਹੀਦ ਫ਼ੌਜੀ ਲਵਪ੍ਰੀਤ ਸਿੰਘ ਦੇ ਪਰਿਵਾਰ ਨਾਲ ਨੰਬਰਦਾਰ ਯੂਨੀਅਨ ਨੇ ਪ੍ਰਗਟਾਇਆ ਦੁੱਖ

ਤਲਵੰਡੀ ਸਾਬੋ, 13 ਸਤੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਫ਼ੌਜ ‘ਚ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋਏ 3 ਸਿੱਖ ਰੈਜੀਮੈਂਟ ਦੇ ਫ਼ੌਜੀ ਜਵਾਨ ਲਵਪ੍ਰੀਤ ਸਿੰਘ ਦੇ ਗ੍ਰਹਿ ਪਿੰਡ ਬੰਗੀ ਰੁਲਦੂ ਵਿਖੇ ਪਹੁੰਚ ਕੇ ਨੰਬਰਦਾਰ ਯੂਨੀਅਨ ਤਹਿਸੀਲ ਤਲਵੰਡੀ ਸਾਬੋ ਇਕਾਈ ਦੇ ਆਗੂਆਂ ਵਲੋਂ ਜਿੱਥੇ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਉਥੇ ਸ਼ਹੀਦ ਲਵਪ੍ਰੀਤ ਸਿੰਘ ਦੀਆਂ ਫ਼ੌਜੀ ਸੇਵਾਵਾਂ ਨੂੰ ਨਮਨ ਵੀ ਕੀਤਾ ਗਿਆ । ਇੱਥੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਜ਼ਿਲ੍ਹਾ ਪ੍ਰਧਾਨ ਭਾਕਰ ਸਿੰਘ ਕਣਕਵਾਲ ਅਤੇ ਪੰਜਾਬ ਬਾਡੀ ਦੇ ਮੈਂਬਰ ਗੁਰਦੀਪ ਸਿੰਘ ਬੰਗੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਦੀ ਸੰਭਾਲ ਲਈ ਬਣਾਈ ਗਈ ਵਧੀਆ ਨੀਤੀ ਦੀ ਜਥੇਬੰਦੀ ਪੁਰਜ਼ੋਰ ਸ਼ਲਾਘਾ ਕਰਦੀ ਹੈ ਕਿ ਫ਼ੌਜੀ ਸੇਵਾਵਾਂ ਨਿਭਾਉਂਦਿਆਂ ਜਾਨ ਕੁਰਬਾਨ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਸਨਮਾਨਜਨਕ ਰਾਸ਼ੀ ਦਿੰਦੀ ਹੈ ਤਾਂਕਿ ਪਰਿਵਾਰਾਂ ਨੂੰ ਬਾਅਦ ‘ਚ ਕੋਈ ਆਰਥਿਕ ਤੰਗੀ ਨਾ ਆਵੇ।

ਅਜੀਤ ਡੈਸਕ 14-09-2026
ਤਲਵੰਡੀ ਸਾਬੋ, 13 ਸਤੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਫ਼ੌਜ ‘ਚ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋਏ 3 ਸਿੱਖ ਰੈਜੀਮੈਂਟ ਦੇ ਫ਼ੌਜੀ ਜਵਾਨ ਲਵਪ੍ਰੀਤ ਸਿੰਘ ਦੇ ਗ੍ਰਹਿ ਪਿੰਡ ਬੰਗੀ ਰੁਲਦੂ ਵਿਖੇ ਪਹੁੰਚ ਕੇ ਨੰਬਰਦਾਰ ਯੂਨੀਅਨ ਤਹਿਸੀਲ ਤਲਵੰਡੀ ਸਾਬੋ ਇਕਾਈ ਦੇ ਆਗੂਆਂ ਵਲੋਂ ਜਿੱਥੇ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਉਥੇ ਸ਼ਹੀਦ ਲਵਪ੍ਰੀਤ ਸਿੰਘ ਦੀਆਂ ਫ਼ੌਜੀ ਸੇਵਾਵਾਂ ਨੂੰ ਨਮਨ ਵੀ ਕੀਤਾ ਗਿਆ । ਇੱਥੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਜ਼ਿਲ੍ਹਾ ਪ੍ਰਧਾਨ ਭਾਕਰ ਸਿੰਘ ਕਣਕਵਾਲ ਅਤੇ ਪੰਜਾਬ ਬਾਡੀ ਦੇ ਮੈਂਬਰ ਗੁਰਦੀਪ ਸਿੰਘ ਬੰਗੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਦੀ ਸੰਭਾਲ ਲਈ ਬਣਾਈ ਗਈ ਵਧੀਆ ਨੀਤੀ ਦੀ ਜਥੇਬੰਦੀ ਪੁਰਜ਼ੋਰ ਸ਼ਲਾਘਾ ਕਰਦੀ ਹੈ ਕਿ ਫ਼ੌਜੀ ਸੇਵਾਵਾਂ ਨਿਭਾਉਂਦਿਆਂ ਜਾਨ ਕੁਰਬਾਨ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਸਨਮਾਨਜਨਕ ਰਾਸ਼ੀ ਦਿੰਦੀ ਹੈ ਤਾਂਕਿ ਪਰਿਵਾਰਾਂ ਨੂੰ ਬਾਅਦ ‘ਚ ਕੋਈ ਆਰਥਿਕ ਤੰਗੀ ਨਾ ਆਵੇ। ਉਨ੍ਹਾਂ ਕਿਹਾ ਕਿ ਇਸੇ ਨੂੰ ਦੇਖਦਿਆਂ ਨੰਬਰਦਾਰ ਯੂਨੀਅਨ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿ ਦੇਸ਼ ਦੀ ਖ਼ਾਤਰ ਸ਼ਹੀਦ ਹੋਏ ਫ਼ੌਜੀ ਜਵਾਨ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਵੀ ਸਰਕਾਰ ਦੀ ਨੀਤੀ ਤਹਿਤ ਬਣਦੀ ਸਨਮਾਨ ਰਾਸ਼ੀ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ। ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਵਾਲਿਆਂ ‘ਚ ਤਹਿਸੀਲ ਪ੍ਰਧਾਨ ਗੁਰਪਾਲ ਸਿੰਘ ਨੰਬਰਦਾਰ ਲਾਲੇਆਣਾ, ਖ਼ਜ਼ਾਨਚੀ ਜਗਤਾਰ ਸਿੰਘ ਬਹਿਮਣ ਜੱਸਾ, ਸਲਾਹਕਾਰ ਜਸਵੀਰ ਲਾਲੇਆਣਾ, ਸਕੱਤਰ ਅਮਰਜੀਤ ਸਿੰਘ ਗਿਆਨਾ, ਚਮਕੌਰ ਸਿੰਘ ਸੁਖਲੱਧੀ, ਸੁਖਦੇਵ ਸਿੰਘ ਨੰਬਰਦਾਰ, ਗੁਰਚਰਨ ਸਿੰਘ ਨੰਬਰਦਾਰ, ਨਾਹਰ ਸਿੰਘ ਨੰਬਰਦਾਰ ਅਤੇ ਜਸਕਰਨ ਸਿੰਘ ਨੰਬਰਦਾਰ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਸਵ. ਰਜਨੀ ਸਿੰਗਲਾ ਦੀ ਆਤਮਿਕ ਸ਼ਾਂਤੀ ਨਮਿਤ ਗਰੁੜ ਪੁਰਾਣ ਦੇ ਪਾਠ ਦਾ ਭੋਗ 18 ਨੂੰ ਅਗਲੀ ਖ਼ਬਰ ਕੁਝ ਕੁ ਸਮਾਂ ਪਏ ਮੀਂਹ ਨੇ ਬਠਿੰਡਾ ਕੀਤਾ ਜਲਥਲ, ਮਾੜੇ ਪ੍ਰਬੰਧ ਪਾਣੀ ’ਚ ਰੁੜ੍ਹੇ ਡੀ . ਸੀ .- ਐਸ . ਐਸ . ਪੀ . ਕੋਠੀ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।