ਯੂਥ ਅਕਾਲੀ ਦਲ ਵਲੋਂ ਪੈਂਥਰ ਕਲੱਬ ਵਿਖੇ ਖ਼ੂਨਦਾਨ ਕੈਂਪ ਲਗਾਇਆ ਖ਼ੂਨਦਾਨ ਕੈਂਪ ਮੌਕੇ 57 ਲੋਕਾਂ ਨੇ ਕੀਤਾ ਖ਼ੂਨ ਦਾਨ
ਰਾਮਪੁਰਾ ਫੂਲ, 13 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਯੂਥ ਅਕਾਲੀ ਦਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਆਸ਼ੂ ਦੇ ਜਨਮ ਦਿਨ ਮੌਕੇ ਪੈਂਥਰ ਕਲੱਬ ਰਾਮਪੁਰਾ ਫੂਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 57 ਖ਼ੂਨਦਾਨੀਆਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਕਰਨ ਅਤੇ ਲੋੜਵੰਦਾਂ ਦੀ ਜਾਨ ਬਚਾਉਣ ਦਾ ਸੰਦੇਸ਼ ਦਿੱਤਾ।
ਯੂਥ ਅਕਾਲੀ ਦਲ ਵਲੋਂ ਲਗਾਏ ਖ਼ੂਨਦਾਨ ਕੈਂਪ ਦੀ ਤਸਵੀਰ। ਤਸਵੀਰ: ਹੇਮੰਤ ਸ਼ਰਮਾ
14-09-2026