31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਾਧਾਰਨ ਪਰਿਵਾਰਾਂ ਦੇ 5 ਹੋਣਹਾਰ ਵਿਦਿਆਰਥੀਆਂ ਨੇ ਐੱਨ. ਆਈ. ਟੀ. ਸਮੇਤ ਉੱਚ ਸੰਸਥਾਵਾਂ ’ਚ ਬਣਾਈ ਥਾਂ

ਰਾਮਾਂ ਮੰਡੀ, 30 ਅਗਸਤ (ਤਰਸੇਮ ਸਿੰਗਲਾ/ਗੁਰਪ੍ਰੀਤ ਸਿੰਘ ਅਰੋੜਾ)- ਐਚ. ਐਮ.

ਅਜੀਤ ਡੈਸਕ 31-08-2026
ਰਾਮਾਂ ਮੰਡੀ, 30 ਅਗਸਤ (ਤਰਸੇਮ ਸਿੰਗਲਾ/ਗੁਰਪ੍ਰੀਤ ਸਿੰਘ ਅਰੋੜਾ)- ਐਚ. ਐਮ. ਈ.ਐਲ. ਅਤੇ ਸੀ.ਐੱਸ.ਆਰ.ਐੱਲ. ਦੀ ਸਾਂਝੀ ਪਹਿਲਕਦਮੀ ਨੈਸ਼ਨਲ ਸੁਪਰ 100 ਪ੍ਰੋਗਰਾਮ ਤਹਿਤ ਮੁਫ਼ਤ ਜੇਈਈ ਕੋਚਿੰਗ ਪ੍ਰਾਪਤ ਕਰਨ ਵਾਲੇ 5 ਹੋਣਹਾਰ ਵਿਦਿਆਰਥੀਆਂ ਨੇ ਐਨ.ਆਈ.ਟੀ. ਸਮੇਤ ਦੇਸ਼ ਦੀਆਂ ਪ੍ਰਸਿੱਧ ਉੱਚ ਸਿੱਖਿਆ ਸੰਸਥਾਵਾਂ ਵਿਚ ਦਾਖਲਾ ਹਾਸਲ ਕਰਕੇ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕੀਤਾ ਹੈ। ਫ਼ਾਜ਼ਿਲਕਾ ਦੇ ਅਭੈ ਸ਼ਾਮਾ ਅਤੇ ਅਬੋਹਰ ਦੇ ਅਜੈ ਕੁਮਾਰ ਨੇ ਐਨਆਈਟੀ ਜਲੰਧਰ ਵਿਚ ਕ੍ਰਮਵਾਰ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਅਤੇ ਸਿਵਲ ਇੰਜੀਨੀਅਰਿੰਗ ਵਿਚ ਦਾਖਲਾ ਲਿਆ। ਬਠਿੰਡਾ ਦੇ ਪਿੰਡ ਪੂਹਲੀ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਪ੍ਰਭਜੋਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ, ਫ਼ਾਜ਼ਿਲਕਾ ਦੀ ਕ੍ਰਿਸ਼ਨਾ ਬਾਈ ਨੇ ਸਰਕਾਰੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਚ ਕੰਪਿਊਟਰ ਸਾਇੰਸ ਅਤੇ ਬਠਿੰਡਾ ਦੇ ਅਨਮੋਲਪ੍ਰੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੇ ਯੂਆਈਈਟੀ ਵਿਚ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਲਈ ਦਾਖਲਾ ਹਾਸਲ ਕੀਤਾ ਹੈ। ਪ੍ਰੋਗਰਾਮ ਤਹਿਤ ਚੁਣੇ ਵਿਦਿਆਰਥੀਆਂ ਨੂੰ ਦਿੱਲੀ ਵਿਚ 11 ਮਹੀਨੇ ਦੀ ਮੁਫ਼ਤ ਰਿਹਾਇਸ਼ੀ ਕੋਚਿੰਗ ਦਿੱਤੀ ਜਾਂਦੀ ਹੈ। ਇਸ ਪਹਿਲਕਦਮੀ ਰਾਹੀਂ ਹੁਣ ਤੱਕ 14 ਵਿਦਿਆਰਥੀ ਐਨਆਈਟੀ, ਆਈਆਈਟੀ ਸਮੇਤ ਪ੍ਰਸਿੱਧ ਸੰਸਥਾਵਾਂ ਵਿਚ ਦਾਖਲਾ ਲੈ ਚੁੱਕੇ ਹਨ।ਇਸੇ ਤਹਿਤ 2026-27 ਲਈ ਵੀ 10 ਵਿਦਿਆਰਥੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਜੇਈਈ ਦੀ ਮੁਫ਼ਤ ਕੋਚਿੰਗ ਲਈ ਦਿੱਲੀ ਭੇਜਿਆ ਗਿਆ ਹੈ।
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਰਾਮਾਂ ਮੰਡੀ ਤੋਂ ਹਰਿਦੁਆਰ ਗੰਗਾ ਇਸ਼ਨਾਨ ਲਈ ਬੱਸ ਰਵਾਨਾ ਅਗਲੀ ਖ਼ਬਰ ਨਸ਼ਾ ਤਸਕਰਾਂ ਲਈ ਕਾਨੂੰਨ ਬਣਿਆ ‘ਆਸਾਨ ਰਾਹ’, ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚੁਣੌਤੀ- ਸਰੂਪ ਸਿੰਘ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।