21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭਿਆਨਕ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ <br/>

ਅਜੀਤ ਡੈਸਕ 29-05-2026
ਰਾਮਪੁਰਾ ਫੂਲ, 28 ਮਈ (ਹੇਮੰਤ ਕੁਮਾਰ ਸ਼ਰਮਾ)- ਪਿੰਡ ਫੂਲ ਟਾਊਨ ਤੋਂ ਪਿੰਡ ਭਾਈਰੂਪਾ ਨੂੰ ਜਾਂਦੀ ਲਿੰਕ ਸੜਕ 'ਤੇ ਰਾਤ ਕਰੀਬ 2 ਵਜੇ ਟਰੈਕਟਰ ਟਰਾਲੀ ਅੱਗੇ ਰੋਜ ਆਉਣ ਕਾਰਨ ਭਿਆਨਕ ਐਕਸੀਡੈਂਟ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ¢ ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਰਾਤ ਕਰੀਬ 2 ਵਜੇ ਸੂਚਨਾ ਮਿਲੀ ਕਿ ਪਿੰਡ ਫੂਲ ਤੋਂ ਭਾਈਰੂਪਾ ਨੂੰ ਜਾਂਦੀ ਲਿੰਕ ਸੜਕ ਤੇ ਇਕ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੋਇਆ ਹੈ ਜਿਸ ਵਿਚ ਕਾਫ਼ੀ ਲੋਕ ਸਵਾਰ ਨੇ ਬਿਨ•ਾਂ ਕਿਸੇ ਦੇਰੀ ਤੋਂ ਸਹਾਰਾ ਸਮਾਜ ਸੇਵਾ ਦੀਆਂ ਐਂਬੂਲੈਂਸਾਂ, 112 ਪੁਲਿਸ ਪਾਰਟੀ ਥਾਣਾ ਫੂਲ ਅਤੇ 108 ਐਂਬੂਲੈਂਸਾਂ ਘਟਨਾ ਸਥਾਨ 'ਤੇ ਪਹੁੰਚੀਆਂ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ¢ ਉਨ•ਾਂ ਕਿਹਾ ਕਿ ਇਸ ਟਰੈਕਟਰ ਟਰਾਲੀ ਵਿਚ ਦਰੱਖਤਾਂ ਦੀ ਕਟਾਈ ਦਾ ਕੁਤਰਾ ਸੀ ਇਹ ਪਿੰਡ ਦਿਆਲਪੁਰਾ ਤੋਂ ਪਿੰਡ ਸੰਦੋਹਾ ਵੱਲ ਜਾ ਰਿਹਾ ਸੀ ਟਰੈਕਟਰ ਤੇ ਬੱਚੇ ਸਮੇਤ ਦਸ ਵਿਅਕਤੀ ਸਵਾਰ ਸਨ¢ ਪਿੰਡ ਫੂਲ ਟਾਊਨ ਦੇ ਨਜ਼ਦੀਕ ਅਚਾਨਕ ਸੜਕ 'ਤੇ ਰੋਜ ਆਉਣ ਕਾਰਨ ਟਰੈਕਟਰ ਟਰਾਲੀ ਦਾ ਸੰਤੁਲਨ ਵਿਗੜ ਗਿਆ ਜਿਸ ਨਾਲ ਭਿਆਨਕ ਹਾਦਸਾ ਹੋ ਗਿਆ ਜਿਸ ਵਿਚ ਨੌਜਵਾਨ ਦੀਪਕ ਉਮਰ 18 ਸਾਲ ਪੁੱਤਰ ਜਸਕਰਨ ਸਿੰਘ ਵਾਸੀ ਪਿੰਡ ਸੰਦੋਹਾ ਦੀ ਮੌਕੇ 'ਤੇ ਹੀ ਮੌਤ ਹੋ ਗਈ¢ ਜਦ ਕਿ ਖ਼ੁਸ਼ਦੀਪ ਸਿੰਘ, ਹਰਮਨ ਉਰਫ਼ ਸੁਖਦੀਪ ਸਿੰਘ, ਪਾਲਾ ਸਿੰਘ ਪਿੰਡ ਵਾਸੀ ਸੰਦੋਹਾ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਬਠਿੰਡਾ ਰੈਫ਼ਰ ਦਿੱਤਾ ਗਿਆ¢ ਇਸ ਤੋਂ ਇਲਾਵਾ ਮੱਛਾ ਸਿੰਘ, ਇੰਦਰਜੀਤ ਸਿੰਘ, ਜਸਨੂਰ ਸਿੰਘ ਜ਼ਖਮੀ ਜੇਰੇ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਵਿਚ ਦਾਖਲ ਹਨ¢ ਜਦ ਕਿ ਰੋਹੀ ਸਿੰਘ, ਬਲਵੰਤ ਸਿੰਘ, ਜਸਕਰਨ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ ਹਨ¢

ਪਿਛਲੀ ਖ਼ਬਰ ਵਾਤਾਵਰਨ ਦੀ ਸੰਭਾਲ ਲਈ ਹਰ ਵਿਅਕਤੀ ਆਪਣੇ ਘਰ ਅਤੇ ਆਲੇ-ਦੁਆਲੇ 'ਚ ਲਗਾਏ ਬੂਟੇ- ਜਸਵੀਰ ਗਿੱਲ <br/> ਅਗਲੀ ਖ਼ਬਰ ਮਲੋਟ ਵਿਖੇ ਬੱਚਾ ਬਦਲਣ ਦੇ ਦੋਸ਼ਾਂ ਦਾ ਸ਼ਿਕਾਰ ਹੋਈ ਨਵਜੰਮੀ ਮਾਸੂਮ ਨੇ ਦਮ ਤੋੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।