17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸੜਕ ਬਣਾਉਣ ਵਾਲੇ ਠੇਕੇਦਾਰ ਵਲੋਂ ਵਰਤੀ ਜਾ ਰਹੀ ਗੈਰਮਿਆਰੀ ਸਮੱਗਰੀ ਕਾਰਨ ਪਿੰਡ ਵਾਸੀਆਂ ਦਾ ਫੁੱਟਿਆ ਗ਼ੁੱਸਾ

ਅਜੀਤ ਡੈਸਕ 11-04-2026
ਸੰਗਤ ਮੰਡੀ, 10 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਪਿੰਡ ਸੰਗਤ ਕਲਾਂ ਤੋਂ ਸੰਗਤ ਕੈਂਚੀਆਂ ਰੋਡ 'ਤੇ ਬਣਾਈ ਜਾ ਰਹੀ ਸੜਕ 'ਤੇ ਘੱਟ ਸਮੱਗਰੀ ਪਾਏ ਜਾਣ ਅਤੇ ਗੈਰਮਿਆਰੀ ਸਮੱਗਰੀ ਵਰਤਣ ਦੇ ਦੋਸ਼ ਲਗਾਉਂਦੇ ਹੋਏ ਠੇਕੇਦਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਪਿੰਡ ਸੰਗਤ ਕਲਾਂ ਵਾਸੀ ਪ੍ਰਮਿੰਦਰ ਸਿੰਘ, ਅੰਗਰੇਜ਼ ਸਿੰਘ, ਹਰਮਨ ਸਿੰਘ ਅਤੇ ਸਮਾਜਸੇਵੀ ਬਲਵੀਰ ਸਿੰਘ ਬੀਰਾ ਨੇ ਦੱਸਿਆ ਕਿ ਪਿੰਡ ਸੰਗਤ ਕਲਾਂ ਤੋਂ ਭਾਰਤ ਮਾਲਾ ਡੱਬਵਾਲੀ ਮੁੱਖ ਮਾਰਗ ਤੱਕ ਸੰਗਤ ਕੈਂਚੀਆਂ ਰੋਡ 'ਤੇ ਬਣਾਈ ਜਾ ਰਹੀ 4 ਕਿੱਲੋਮੀਟਰ ਸੜਕ 'ਤੇ ਠੇਕੇਦਾਰ ਵਲੋਂ ਬੇਹੱਦ ਗੈਰਮਿਆਰੀ ਸਮੱਗਰੀ ਵਰਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸਥਾਨਕ ਵਿਸ਼ਵਕਰਮਾ ਮਾਰਕੀਟ ਨੇੜੇ ਸੜਕ 'ਤੇ ਸੜਕ ਸਾਫ਼ ਕੀਤੇ ਬਿਨਾਂ ਰੇਤੇ ਉੱਪਰ ਹੀ ਪ੍ਰੀਮਿਕਸ ਪਾਈ ਜਾ ਰਹੀ ਸੀ, ਜਿਸ ਕਾਰਨ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਵਲੋਂ ਠੇਕੇਦਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕੰਮ ਠੱਪ ਕਰਨ ਲਈ ਧਰਨਾ ਲਗਾ ਦਿੱਤਾ | ਉਨ੍ਹਾਂ ਦੱਸਿਆ ਕਿ ਠੇਕੇਦਾਰ ਦੀ ਲੇਬਰ ਵਲੋਂ ਸੜਕ ਇਕਸਾਰ ਨਾ ਬਣਾ ਕੇ ਉੱਚੀ-ਨੀਵੀਂ ਬਣਾਏ ਜਾਣ ਦੇ ਪਿੰਡ ਵਾਸੀਆਂ ਵਲੋਂ ਦੋਸ਼ ਲਗਾਏ ਗਏ | ਉਨ੍ਹਾਂ ਦੱਸਿਆ ਕਿ ਠੇਕੇਦਾਰ ਵਲੋਂ ਪਿੰਡ ਵਾਸੀਆਂ ਦੇ ਵਿਰੋਧ ਨੂੰ ਦੇਖਦੇ ਹੋਏ ਸੜਕ ਸਾਫ਼ ਕਰਕੇ ਹੀ ਪ੍ਰੀਮਿਕਸ ਪਾਏ ਜਾਣ ਅਤੇ ਪੂਰੀ ਸਮੱਗਰੀ ਪਾਏ ਜਾਣ ਦੇ ਵਿਸ਼ਵਾਸ ਦਿਵਾਏ ਜਾਣ ਤੋਂ ਬਾਅਦ ਹੀ ਪਿੰਡ ਵਾਸੀਆਂ ਵਲੋਂ ਧਰਨਾ ਪ੍ਰਦਰਸ਼ਨ ਖ਼ਤਮ ਕੀਤਾ ਗਿਆ | ਪਿੰਡ ਵਾਸੀਆਂ ਨੇ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕਾਂ ਬਣਾਏ ਜਾਣ ਦੌਰਾਨ ਗੈਰਮਿਆਰੀ ਅਤੇ ਘੱਟ ਸਮੱਗਰੀ ਪਾਉਣ ਵਾਲੇ ਠੇਕੇਦਾਰਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਪਿੰਡ ਵਾਸੀ ਰੇਸ਼ਮ ਸਿੰਘ ਸਿੱਧੂ, ਬਲਕਰਨ ਸਿੰਘ ਸਰਾਂ, ਮਿਸਤਰੀ ਸਵਰਨ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ, ਬੱਗੀ ਸਿੰਘ, ਟਿੰਕਾ, ਸੋਨੀ, ਰਾਹੁਲ ਗੋਇਲ,
ਪਿਛਲੀ ਖ਼ਬਰ ਅੱਠਵੀਂ ਦੇ ਨਤੀਜੇ ਵਿਚ ਲੜਕੀਆਂ ਦੀ ਰਹੀ ਸਰਦਾਰੀ, ਗੋਲੂ ਰਿਹਾ ਬਠਿੰਡਾ ਜ਼ਿਲੇ੍ਹ 'ਚੋਂ ਅੱਵਲ <br/> ਅਗਲੀ ਖ਼ਬਰ ਲੋਕਾਂ ਵਲੋਂ ਕਈ ਥਾਈਾ ਘੱਟ ਸਮੱਗਰੀ ਪਾਏ ਜਾਣ ਦੇ ਵੀ ਲਗਾਏ ਦੋਸ਼, ਲੋਕਾਂ ਵਲੋਂ ਠੇਕੇਦਾਰ ਵਿਰੁੱਧ ਕੀਤੀ ਨਾਅਰੇਬਾਜ਼ੀ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।