17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਯਾਦਵਿੰਦਰਾ ਸਾਇੰਸਜ਼ ਵਿਭਾਗ ਵਿਖੇ ਬੀ.ਐੱਸ.ਸੀ. ਭਾਗ ਤੀਸਰਾ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਭਾਵਪੂਰਕ ਆਯੋਜਨ <br/>

ਅਜੀਤ ਡੈਸਕ 11-04-2026
ਤਲਵੰਡੀ ਸਾਬੋ, 10 ਅਪ੍ਰੈਲ (ਰਣਜੀਤ ਸਿੰਘ ਰਾਜੂ)- ਯਾਦਵਿੰਦਰਾ ਸਾਇੰਸਜ਼ ਵਿਭਾਗ, ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਦੇ ਬੀਐਸਸੀ ਭਾਗ ਤੀਜਾ ਨੂੰ ਜੂਨੀਅਰ ਵਿਦਿਆਰਥੀਆਂ ਵਲੋਂ ਲੰਘੀ 7 ਅਪ੍ਰੈਲ ਨੂੰ ਸਾਓਨਾਰਾ ਟਾਈਟਲ ਨਾਮ ਨਾਲ ਇਕ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ¢ ਦੱਸਿਆ ਜਾਂਦਾ ਹੈ ਕਿ ਸਾਓਨਾਰਾ ਜਪਾਨੀ ਭਾਸ਼ਾ ਦਾ ਸ਼ਬਦ ਹੈ ਜਿਸਨੂੰ ਲੰਬੀ ਵਿਦਾਈ ਦੇਣ ਸਮੇਂ ਵਰਤਿਆ ਜਾਂਦਾ ਹੈ¢ ਇਸ ਕਲਚਰਲ ਪਾਰਟੀ ਦਾ ਆਯੋਜਨ ਕੋਆਰਡੀਨੇਟਰ ਪ੍ਰੋ ਅਨੂ ਬਾਲਾ, ਡਾ ਦਿਵਿਆ ਤਨੇਜਾ, ਡਾ ਬਲਜਿੰਦਰ ਕÏਰ, ਡਾ ਸੰਜੀਵ ਕੁਮਾਰ, ਡਾ ਅੰਜੂ ਸੈਣੀ ਦੀ ਦੇਖ-ਰੇਖ ਹੇਠ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਵਿਭਾਗ ਮੁਖੀ ਡਾ ਪ੍ਰੀਤੀ ਬਾਂਸਲ ਵੱਲੋਂ ਜੋਤੀ ਪਰਜਵਲਿਤ ਕਰਨ ਨਾਲ ਹੋਈ¢ ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਜਿਨ੍ਹਾਂ ਵਿਚ ਗਿੱਧਾ, ਭੰਗੜਾ, ਕੋਰੀਓਗ੍ਰਾਫੀ, ਰੈਂਪ ਵਾਕ, ਸੋਲੋ ਸੌਂਗ, ਕਵਿਤਾ ਗਾਇਨ ਆਦਿ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ¢ ਪ੍ਰਦਰਸ਼ਨ ਦੇ ਆਧਾਰ ਤੇ ਬੀਐਸਸੀ ਫਾਈਨਲ ਦੇ ਵਿਦਿਆਰਥੀਆਂ ਵਿਚੋਂ ਅੰਮਿ੍ਤਪਾਲ ਸਿੰਘ ਨੂੰ ਮਿਸਟਰ ਫੇਅਰਵੈੱਲ, ਅਨਮੋਲਪ੍ਰੀਤ ਕÏਰ ਨੂੰ ਮਿਸ ਫੇਅਰਵੈੱਲ, ਹਰਮਨਜੋਤ ਸਿੰਘ ਨੂੰ ਮਿਸਟਰ ਹੈਂਡਸਮ, ਸਿਮਰਨਜੋਤ ਕÏਰ ਨੂੰ ਮਿਸ ਚਾਰਮਿੰਗ, ਆਸ਼ੀਅਨਾ ਖਾਨ ਨੂੰ ਮਿਸ ਗਲੈਮਰਸ ਚੁਣਿਆ ਗਿਆ ਜਦੋਂ ਕਿ ਵਿਦਿਆਰਥਣ ਮੁਨੀਸ਼ਾ ਨੂੰ ਸਟੂਡੈਂਟ ਆਫ਼ ਦਾ ਈਯਰ ਅਤੇ ਹਰਨੂਰ ਕÏਰ ਨੂੰ ਸਟਾਰ ਆਫ਼ ਦਾ ਸ਼ੋਅ ਟਾਈਟਲਾਂ ਨਾਲ ਨਿਵਾਜਿਆ ਗਿਆ¢ ਵਿਭਾਗ ਦੇ ਮੁਖੀ ਡਾ. ਪ੍ਰੀਤੀ ਬਾਂਸਲ ਨੇ ਆਪਣੇ ਸੰਬੋਧਨ ਚ ਵਿਦਿਆਰਥੀਆਂ ਨੂੰ ਕਾਮਯਾਬ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ¢ ਇਸ ਮੌਕੇ ਕੈਂਪਸ ਡਾਇਰੈਕਟਰ ਡਾ ਅਮਨਦੀਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਕੇ ਵਿਦਿਆਰਥੀਆਂ ਨੂੰ ਚੰਗੇਰੇ ਭਵਿੱਖ ਲਈ ਉਡਾਰੀ ਲਾਉਣ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ¢ ਡਾ. ਮਨਜੀਤ ਸਿੰਘ ਕਲਸੀ, ਡਾ. ਸ਼ਰੂਤੀ ਸ਼ਰਮਾ ਅਤੇ ਡਾ. ਸਵਿਤਾ ਰਾਣੀ ਨੇ ਜੱਜ ਦੀ ਅਹਿਮ ਭੂਮਿਕਾ ਨਿਭਾਈ¢

ਪਿਛਲੀ ਖ਼ਬਰ ਲੋਕਾਂ ਵਲੋਂ ਕਈ ਥਾਈਾ ਘੱਟ ਸਮੱਗਰੀ ਪਾਏ ਜਾਣ ਦੇ ਵੀ ਲਗਾਏ ਦੋਸ਼, ਲੋਕਾਂ ਵਲੋਂ ਠੇਕੇਦਾਰ ਵਿਰੁੱਧ ਕੀਤੀ ਨਾਅਰੇਬਾਜ਼ੀ <... ਅਗਲੀ ਖ਼ਬਰ ਬੀਬੀ ਜਗੀਰ ਕੌਰ ਇਸਤਰੀਆਂ ਦੀ ਬੁਲੰਦ ਆਵਾਜ਼ ਹਨ- ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।