07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸ੍ਰੀ ਬਾਲਾ ਜੀ ਕੈਂਸਰ ਐਂਡ ਮਲਟੀਸਪੈਸ਼ਲਿਟੀ ਹਸਪਤਾਲ 'ਚ ਜਾਂਚ ਕੈਂਪ 4 ਨੂੰ

ਅਜੀਤ ਡੈਸਕ 03-02-2026
ਬਠਿੰਡਾ, 2 ਫਰਵਰੀ (ਪੱਤਰ ਪ੍ਰੇਰਕ)-ਬਠਿੰਡਾ ਦੇ ਪਾਵਰ ਹਾਊਸ ਰੋਡ ਵਿਖੇ ਸਥਿਤ ਗਲੀ ਨੰਬਰ 4 'ਚ ਸ਼੍ਰੀ ਬਾਲਾ ਜੀ ਕੈਂਸਰ ਅਤੇ ਮਲਟੀਸਪੈਸਲਿਟੀ ਹਸਪਤਾਲ ਵਲੋਂ ਵਿਸ਼ਵ ਕੈਂਸਰ ਦਿਵਸ ਮੌਕੇ 4 ਫਰਵਰੀ ਨੂੰ ਇਕ ਮੁਫ਼ਤ ਜਾਂਚ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਹਸਪਤਾਲ ਦੇ ਪ੍ਰਸਿੱਧ ਕੈਂਸਰ ਰੋਗ ਡਾ. ਆਯੂਸ਼ ਮੱਕੜ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕਰਨਗੇ | ਕੈਂਪ ਦੌਰਾਨ ਹਸਪਤਾਲ 'ਚ ਆਉਣ ਵਾਲੇ ਕਿਸੇ ਵੀ ਮਰੀਜ਼ ਤੋਂ ਨਾ ਹੀ ਓਪੀਡੀ ਫ਼ੀਸ ਲਈ ਜਾਵੇਗੀ ਅਤੇ ਨਾ ਹੀ ਚੈੱਕਅਪ ਕਰਨ ਉਪਰੰਤ ਕੋਈ ਫ਼ੀਸ ਲਈ ਜਾਵੇਗੀ | ਕੈਂਪ ਸਵੇਰ ਤੋਂ ਸ਼ਾਮ ਤੱਕ ਚੱਲੇਗਾ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਦਾ ਲਾਭ ਲੈ ਸਕਣ | ਡਾ. ਆਯੂਸ਼ ਮੱਕੜ ਨੇ ਕਿਹਾ ਕਿ ਕੈਂਪ 'ਚ ਕੈਂਸਰ ਨਾਲ ਸਬੰਧਿਤ ਵੱਖ-ਵੱਖ ਲੱਛਣਾਂ ਦੀ ਜਾਂਚ ਕਰਨ ਦੇ ਨਾਲ-ਨਾਲ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ | ਉਨ੍ਹਾਂ ਨੇ ਬਠਿੰਡਾ ਅਤੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ 'ਚ ਜ਼ਰੂਰ ਪਹੁੰਚ ਕੇ ਲਾਹਾ ਲੈਣ |
ਪਿਛਲੀ ਖ਼ਬਰ ਪਿੰਡ ਬੱਲੋ ਵਿਖੇ ਧਾਰਮਿਕ ਸਮਾਗਮ ਕਰਵਾਏ ਅਗਲੀ ਖ਼ਬਰ ਖਾਦ ਫੈਕਟਰੀ 'ਚੋਂ ਕੱਢੇ ਮਜ਼ਦੂਰਾਂ ਦੀ ਬਹਾਲੀ ਲਈ ਫੈਕਟਰੀ ਮੂਹਰੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।