26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

9ਵੀਂ ਨੈਸ਼ਨਲ ਸੀਨੀਅਰ ਗਤਕਾ ਚੈਂਪੀਅਨਸ਼ਿਪ 'ਚ ਮੱਲਾਂ ਮਾਰਨ ਵਾਲੇ ਗਤਕਾ ਅਖਾੜਾ ਗਿੱਲ ਕਲਾਂ ਦੇ ਬੱਚੇ ਕੀਤੇ ਸਨਮਾਨਿਤ

ਅਜੀਤ ਡੈਸਕ 02-01-2026
ਚਾਉਕੇ, 1 ਜਨਵਰੀ (ਮਨਜੀਤ ਸਿੰਘ ਘੜੈਲੀ)-9ਵੀਂ ਨੈਸ਼ਨਲ ਸੀਨੀਅਰ ਗਤਕਾ ਚੈਂਪੀਅਨਸ਼ਿਪ 2025 ਜੋ ਕਿ ਰਤਵਾੜਾ ਸਾਹਿਬ (ਚੰਡੀਗੜ੍ਹ) ਵਿਖੇ ਹੋਈ, ਜਿਸ 'ਚ ਆਲ ਇੰਡੀਆ ਦੀਆਂ ਵੱਖ-ਵੱਖ ਟੀਮਾਂ ਨੇ ਭਾਗ ਲਿਆ | ਮੀਰੀ ਪੀਰੀ ਗਤਕਾ ਅਖਾੜਾ ਗਿੱਲ ਕਲਾ ਦੇ ਵੀ ਤਿੰਨ ਬੱਚਿਆਂ ਨੇ ਭਾਗ ਲਿਆ | ਅੰਡਰ-25 ਸਿੰਗਲ ਸੋਟੀ ਟੀਮ 'ਚ ਪ੍ਰਦੀਪ ਕੌਰ, ਜਸਪ੍ਰੀਤ ਕੌਰ ਨੇ ਸੋਨ ਤਗਮਾ ਪ੍ਰਾਪਤ ਕੀਤਾ | ਅੰਡਰ-25 ਫ਼੍ਰੀ ਸੋਟੀ ਟੀਮ ਤੇ ਵਿਅਕਤੀਗਤ 'ਚ ਸੁਮਨਦੀਪ ਕੌਰ ਨੇ ਸੋਨ ਤਗਮਾ ਪ੍ਰਾਪਤ ਕੀਤਾ | ਇਨ੍ਹਾਂ ਬੱਚਿਆਂ ਨੇ ਕੋਚ ਹਰਪ੍ਰੀਤ ਸਿੰਘ ਹਠੂਰ, ਪਰਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸਫਲਤਾ ਹਾਸਿਲ ਕੀਤੀ | ਇਹ ਜਾਣਕਾਰੀ ਹਰਜੀਤ ਸਿੰਘ ਖ਼ਾਲਸਾ ਨੇ ਦਿੱਤੀ | ਇਸ ਮੌਕੇ ਮਨਿੰਦਰ ਸਿੰਘ ਕਰਾੜਵਾਲਾ, ਜੱਸੀ ਫ਼ੌਜੀ, ਲੈਕਚਰਾਰ ਸੁਖਵਿੰਦਰ ਸਿੰਘ, ਜਗਸੀਰ ਸਿੰਘ, ਕੁਲਵੰਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰਿੰਦਰ ਸਿੰਘ, ਓਮਰੋਜ ਸਿੰਘ ਸੋਨੀ, ਸੁਖਪਾਲ ਸਿੰਘ ਪਾਲਾ, ਪਰਮਜੀਤ ਕੌਰ, ਰੁਪਿੰਦਰ ਕੌਰ, ਡੀ. ਪੀ. ਕਮਲਪ੍ਰੀਤ ਸਿੰਘ, ਜਗਜੀਤ ਸਿੰਘ, ਪੋਪਲ ਸਿੰਘ, ਜਗਸੀਰ ਸਿੰਘ, ਮਨਪ੍ਰੀਤ ਸਿੰਘ, ਜੱਸੀ ਫ਼ੌਜੀ, ਜਗਸੀਰ ਸਿੰਘ, ਕਰਨੈਲ ਸਿੰਘ ਗ੍ਰੰਥੀ, ਅਜਮੇਰ ਸਿੰਘ, ਜੱਗਾ ਸਿੰਘ, ਸੁਖਬੀਰ ਸਿੰਘ, ਮਿੱਠੂ ਸਿੰਘ, ਡੀ. ਪੀ. ਗੁਰਚਰਨ ਸਿੰਘ, ਡੀ. ਪੀ. ਅਮਰਦੀਪ ਸਿੰਘ, ਹਰਜੀਤ ਸਿੰਘ, ਗੁਰਦੀਪ ਸਿੰਘ ਦੀਪਾ, ਨੈਬ ਸਿੰਘ, ਬਿੱਕਰ ਸਿੰਘ, ਦਰਸ਼ਨ ਸਿੰਘ ਗ੍ਰੰਥੀ, ਗਿਆਨੀ ਕੇਵਲ ਸਿੰਘ ਰਾਗੀ ਆਦਿ ਨੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ¢ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਚਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਸਿਮਰਜੀਤ ਕੌਰ ਢਿੱਲੋਂ ਨੇ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਤੋਂ ਕਰਵਾਇਆ ਜਾਣੂ ਅਗਲੀ ਖ਼ਬਰ ਮਰੀਜ਼ ਦੀ ਜਾਨ ਬਚਾਉਣ 'ਚ ਮੁੱਢਲਾ ਰੋਲ ਅਦਾ ਕਰਦੇ ਹਨ 108 ਐਬੂਲੈਂਸ ਡਰਾਈਵਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।