26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸੰਜੀਵ ਕੁਮਾਰ ਨੇ ਪਿ੍ੰਸੀਪਲ ਦਾ ਅਹੁਦਾ ਸੰਭਾਲਿਆ

ਅਜੀਤ ਡੈਸਕ 02-01-2026
ਰਾਮਪੁਰਾ ਫੂਲ, 1 ਜਨਵਰੀ (ਹੇਮੰਤ ਕੁਮਾਰ ਸ਼ਰਮਾ)-ਸਰਵਹਿੱਤਕਾਰੀ ਸਿੱਖਿਆ ਸੰਮਤੀ, ਪੰਜਾਬ ਦੇ ਫ਼ੈਸਲੇ ਅਨੁਸਾਰ ਸੰਜੀਵ ਕੁਮਾਰ ਨੂੰ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਰਾਮਪੁਰਾ ਫੂਲ ਦਾ ਪਿੰ੍ਰਸੀਪਲ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਨੇ 1 ਜਨਵਰੀ 2026 ਨੂੰ ਸਵੇਰੇ 10 ਵਜੇ ਵਿਦਿਆ ਮੰਦਰ 'ਚ ਆਪਣਾ ਅਧਿਕਾਰਤ ਅਹੁਦਾ ਸੰਭਾਲਿਆ | ਇਸ ਸੰਬੰਧੀ ਕਰਵਾਏ ਜੁਆਇਨਿੰਗ ਕਾਰਜਕਾਲ ਦੌਰਾਨ ਪ੍ਰਾਂਤ ਕਾਰਜਕਾਰੀ ਮੈਂਬਰ ਅੱਛਵਿੰਦਰ ਦੇਵ ਗੋਇਲ ਵਿਸ਼ੇਸ਼ ਤÏਰ 'ਤੇ ਹਾਜ਼ਰ ਰਹੇ | ਇਸ ਮੌਕੇ ਪ੍ਰਾਂਤ ਵਲੋਂ ਆਸ ਜਤਾਈ ਗਈ ਕਿ ਪਿ੍ੰਸੀਪਲ ਸੰਜੀਵ ਕੁਮਾਰ ਆਪਣੇ ਵਿਸ਼ਾਲ ਸਿੱਖਿਆ ਅਨੁਭਵ ਤੇ ਅਗਵਾਈ ਯੋਗਤਾ ਨਾਲ ਵਿਦਿਆ ਮੰਦਰ ਦੀ ਤਰੱਕੀ 'ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਜੁਆਇਨਿੰਗ ਕਾਰਵਾਈ ਦੀ ਵਿਵਸਥਾ ਪਿ੍ੰਸੀਪਲ ਤੇ ਵਿਭਾਗ ਸਚਿਵ ਬਠਿੰਡਾ ਗਗਨਦੀਪ ਪਰਾਸ਼ਰ ਵਲੋਂ ਕੀਤੀ ਗਈ | ਇਸ ਦÏਰਾਨ ਵਿਦਿਆ ਮੰਦਰ ਪ੍ਰਬੰਧਕ ਸਮਿਤੀ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼, ਮੈਨੇਜਰ ਗੁਰਪ੍ਰੀਤ ਸਿੰਘ, ਮੈਂਬਰ ਸੰਦੀਪ ਕੁਮਾਰ, ਰਵੀ ਨੰਦ, ਮਨਿੰਦਰ ਸਿੰਘ ਤੇ ਸੰਸਕਾਰ ਕੇਂਦਰ ਵਿਭਾਗ ਬਠਿੰਡਾ, ਪ੍ਰਮੁੱਖ ਰਾਕੇਸ਼ ਕੁਮਾਰ ਵਲੋਂ ਨਵੇਂ ਪਿ੍ੰਸੀਪਲ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ | ਇਸ ਮੌਕੇ ਉਪ ਪਿ੍ੰਸੀਪਲ ਵਿਕਰਮਜੀਤ ਸਿੰਘ, ਯੋਗ ਪੰਜਾਬ ਪ੍ਰਾਂਤ ਪ੍ਰਮੁੱਖ ਵਿਪਿਨ ਕੁਮਾਰ, ਕੋਆਰਡੀਨੇਟਰ ਅਨਮੋਲ ਕÏਸ਼ਲ, ਆਸ਼ੂ ਰਾਣੀ, ਨਿਰਮਲਜੀਤ ਕੌਰ, ਜੋਤੀ ਖੁਰਾਨਾ ਤੇ ਸੰਤੋਸ਼ ਸ਼ਰਮਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬੀ. ਜੀ. ਐਨ. ਸਕੂਲ ਵਿਚ ਮੁੱਲ ਸਿੱਖਿਆ ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸਾਂਝੇ ਮਜ਼ਦੂਰ ਮੋਰਚੇ ਵਲੋਂ ਮਨਰੇਗਾ ਖ਼ਤਮ ਕਰਨ ਵਿਰੁੱਧ ਬਠਿੰਡਾ 'ਚ ਰੋਸ ਪ੍ਰਦਰਸ਼ਨ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।