25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵੇਂ ਸਾਲ ਦੇ ਪਹਿਲੇ ਦਿਨ ਪਏ ਮੀਂਹ ਨੂੰ ਕਿਸਾਨਾਂ ਨੇ ਹਾੜ੍ਹੀ ਦੀਆਂ ਫ਼ਸਲਾਂ ਲਈ ਅੰਮਿ੍ਤ ਦੱਸਿਆ

ਅਜੀਤ ਡੈਸਕ 02-01-2026

ਸੰਗਤ ਮੰਡੀ, 1 ਜਨਵਰੀ (ਸੁਖਤੇਜ ਧਾਲੀਵਾਲ)-ਨਵੇਂ ਸਾਲ ਦੀ ਆਮਦ ਦੇ ਪਹਿਲੇ ਦਿਨ ਪਿਆ ਹਲਕਾ ਮੀਂਹ ਹਾੜ੍ਹੀ ਦੀਆਂ ਫ਼ਸਲਾਂ ਲਈ ਅੰਮਿ੍ਤ ਦਾ ਕੰਮ ਕਰੇਗਾ ਇਹ ਕਹਿਣਾ ਹੈ ਮੀਂਹ ਤੋਂ ਬਾਅਦ ਬਾਗੋਬਾਗ ਹੋਏ ਪਿੰਡਾਂ ਦੇ ਕਿਸਾਨਾਂ ਦਾ ਪਿੰਡ ਕੋਟਗੁਰੂ ਦੇ ਕਿਸਾਨ ਜਗਜੀਤ ਸਿੰਘ, ਗੁਰਮੀਤ ਸਿੰਘ, ਸੰਦੀਪ ਸਿੰਘ, ਜਸਪਾਲ ਸਿੰਘ ਤੇ ਭੁੱਲਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਪੋਹ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਬਿਨ੍ਹਾਂ ਬਰਸਾਤ ਦੇ ਪੈ ਰਹੇ ਕੋਰੇ ਨਾਲ ਕਣਕ ਤੇ ਆਲੂਆਂ ਦੀ ਫ਼ਸਲ ਦੇ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਰ ਹੋ ਰਿਹਾ ਸੀ | ਪਰ ਨਵੇਂ ਸਾਲ ਦੇ ਪਹਿਲੇ ਦਿਨ ਪਏ ਹਲਕੇ ਮੀਂਹ ਨੇ ਕਿਸਾਨਾਂ ਨੂੰ ਫ਼ਿਕਰਾਂ 'ਚੋਂ ਕੱਢ ਕੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ | ਕਿਸਾਨਾਂ ਦੱਸਿਆ ਕਿ ਇਹ ਮੀਂਹ ਹਾੜ੍ਹੀ ਦੀਆਂ ਫ਼ਸਲਾਂ ਲਈ ਕਿਸੇ ਅਮਿ੍ਤ ਤੋਂ ਘੱਟ ਨਹੀਂ |

ਪਿਛਲੀ ਖ਼ਬਰ ਗ੍ਰਾਮ ਸਭਾ ਸਮੇਂ ਪਿੰਡ ਬੱਲੋ੍ਹ ਨੇ ਇਤਿਹਾਸਕ ਕਦਮ ਪੁੱਟਿਆ ਅਗਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਸੰਗਤਾਂ ਵਲੋਂ ਸ਼ਬਦ ਕੀਰਤਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।