ਕਿਸਾਨ ਯੂਨੀਅਨ ਉਗਰਾਹਾਂ ਨੂੰ ਵੱਡਾ ਝਟਕਾ ਜ਼ਿਲ੍ਹਾ ਬਠਿੰਡਾ ਦੇ ਵੱਡੀ ਗਿਣਤੀ ਵਿਚ ਆਗੂਆਂ ਨੇ ਦਿੱਤੇ ਅਸਤੀਫ਼ੇ
ਮੌੜ ਮੰਡੀ, 23 ਨਵੰਬਰ (ਗੁਰਜੀਤ ਸਿੰਘ ਕਮਾਲੂ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਬਠਿੰਡਾ ਦੇ 28 ਪਿੰਡਾਂ ਵਲੋਂ ਪਿੰਡ ਮਾਈਸਰਖਾਨਾ ਦੇ ਗੁਰਦੁਆਰੇ ਸਾਹਿਬ ਵਿਖੇ ਮੀਟਿੰਗ ਕੀਤੀ ਗਈ। ਜਿਸ ਦੀ ਅਗਵਾਈ ਹਰਜਿੰਦਰ ਸਿੰਘ ਬੱਗੀ ਨੇ ਕੀਤਾ ਕਿਸਾਨ ਆਗੂਆਂ ਨੇ ਕਿਹਾ ਕਿ ਜੋ ਕਿ ਪਿਛਲੇ ਦਿਨੀਂ ਬਠਿੰਡਾ ਜ਼ਿਲ੍ਹੇ ਵਿਚ ਬਲਾਕਾਂ ਅਤੇ ਜ਼ਿਲ੍ਹੇ ਦੀ ਚੋਣਾ ਕਰਵਾਈਆਂ ਗਈਆਂ ਹਨ।
ਮ
ਮਾਇਸਰਖਾਨਾ ਵਿਖੇ ਉਗਰਾਹਾਂ ਜਥੇਬੰਦੀ ਦੀ ਹੰਗਾਮੀ ਮੀਟਿੰਗ ਹਿੱਸਾ ਲੈਂਦੇ ਹੋਏ ਯੂਨੀਅਨ ਦੇ ਵਰਕਰ।
24-11-2026
ਮੌੜ ਮੰਡੀ, 23 ਨਵੰਬਰ (ਗੁਰਜੀਤ ਸਿੰਘ ਕਮਾਲੂ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਬਠਿੰਡਾ ਦੇ 28 ਪਿੰਡਾਂ ਵਲੋਂ ਪਿੰਡ ਮਾਈਸਰਖਾਨਾ ਦੇ ਗੁਰਦੁਆਰੇ ਸਾਹਿਬ ਵਿਖੇ ਮੀਟਿੰਗ ਕੀਤੀ ਗਈ। ਜਿਸ ਦੀ ਅਗਵਾਈ ਹਰਜਿੰਦਰ ਸਿੰਘ ਬੱਗੀ ਨੇ ਕੀਤਾ ਕਿਸਾਨ ਆਗੂਆਂ ਨੇ ਕਿਹਾ ਕਿ ਜੋ ਕਿ ਪਿਛਲੇ ਦਿਨੀਂ ਬਠਿੰਡਾ ਜ਼ਿਲ੍ਹੇ ਵਿਚ ਬਲਾਕਾਂ ਅਤੇ ਜ਼ਿਲ੍ਹੇ ਦੀ ਚੋਣਾ ਕਰਵਾਈਆਂ ਗਈਆਂ ਹਨ। ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੰਵਿਧਾਨ ਅਨੁਸਾਰ ਨਹੀਂ ਕਰਵਾਇਆ ਗਈਆਂ, ਜਿਸ ਵਿਚ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਝੰਡੇ ਸਿੰਘ ਜੇਠੂਕੇ ਕਿ ਨੇ ਜ਼ਿਲ੍ਹਾ ਤੇ ਬਲਾਕਾਂ ਦੇ ਕੁਝ ਆਗੂਆਂ ਵਰਕਰਾਂ ਤੇ ਭੈਣਾਂ ਉਪਰ ਬੇਬਿਆਨਦ ਝੂਠੇ ਦੋਸ਼ ਲਗਾਏ ਗਏ ਜਿਸ ਤੋਂ ਪਹਿਲਾਂ ਵੀ ਕਈ ਆਗੂਆਂ ਨੂੰ ਝੂਠੇ ਦੋਸ਼ ਲਾਕੇ ਪਿੱਛੇ ਕੀਤਾ ਗਿਆ ਸੀ। ਇਸ ਮੀਟਿੰਗ ਵਿਚ ਹਾਜ਼ਰ 28 ਪਿੰਡਾਂ ਦੀਆਂ ਕਮੇਟੀਆਂ ਤੇ ਜ਼ਿਲ੍ਹਾ ਬਲਾਕਾਂ ਦੇ ਆਗੂਆਂ ਤੇ ਵਰਕਰਾਂ ਨੇ ਸਹਿਮਤੀ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਅਸਤੀਫ਼ੇ ਦਿੱਤੇ ਗਏ। ਮੀਟਿੰਗ ਵਿਚ ਇਹ ਅਹਿਮ ਫ਼ੈਸਲਾ ਕੀਤਾ ਗਿਆ ਕਿ ਕਿਸਾਨਾਂ ਮਜ਼ਦੂਰਾਂ ਦੇ ਘੋਲਾ ਨੂੰ ਪਹਿਲਾਂ ਦੀ ਤਰ੍ਹਾਂ ਜ਼ੋਰ ਨਾਲ ਲੜਾਂਗੇ ਅਤੇ ਸਾਰੇ ਹੀ ਨਿਰਾਸ਼ ਹੋਏ ਆਗੂ ਵਰਕਰਾਂ ਨੂੰ ਆਉਣ ਵਾਲੇ ਦਿਨਾਂ ਵਿਚ ਨਾਲ ਲੈ ਕੇ ਸਰਕਾਰਾਂ ਵਿਰੋਧੀ ਤਿੱਖੇ ਸੰਘਰਸ਼ ਕਰਾਂਗੇ। ਅੱਜ ਦੇ ਇਕੱਠ ਵਿਚ ਨੂੰ ਸੰਬੋਧਨ ਕਰਦਿਆਂ ਮੋਠੂ ਸਿੰਘ ਕੋਟੜਾ, ਰਾਜਵਿੰਦਰ ਸਿੰਘ ਰਾਮਨਗਰ, ਗੁਰਪਾਲ ਸਿੰਘ ਦਿਉਣ, ਨਿੱਕਾ ਸਿੰਘ ਜੇਠੂਕੇ, ਪਰਮਜੀਤ ਕੌਰ ਪਿੱਧੋ, ਅੰਮ੍ਰਿਤ ਸਿੰਘ ਮੌੜ ਚੜ੍ਹਤ, ਬੂਟਾ ਸਿੰਘ ਭੈਣੀ, ਅਮਨਦੀਪ ਸਿੰਘ ਮੌੜ ਕਲਾਂ, ਜਸਪਾਲ ਸਿੰਘ ਮੌੜ ਖ਼ੁਰਦ, ਗੁਰਭਗਤ ਸਿੰਘ, ਭੋਲਾ ਸਿੰਘ ਮਾੜੀ, ਭੋਲਾ ਸਿੰਘ ਰਾਏ ਖਾਨਾ, ਗੇਂਦਾਂ ਸਿੰਘ ਚਨਾਰਥਲ, ਸੂਖਾ ਸਿੰਘ ਭਾਈ ਬਖਤੌਰ, ਭੋਲਾ ਸਿੰਘ ਘੁੰਮਣ, ਗੁਰਮੇਲ ਸਿੰਘ ਭੂੰਦੜ ਅਤੇ ਗੁਰਜੀਤ ਸਿੰਘ ਬੰਗੇਹਰ ਅਤੇ ਸਾਰੀਆਂ ਹੀ ਪਿੰਡ ਕਮੇਟੀਆਂ ਅਤੇ ਵਰਕਰ ਸ਼ਾਮਿਲ ਸਨ।